Friday, November 15, 2024
Homeaccidentਹਰਿਆਣਾ ਦੀ ਝੀਲ 'ਚ ਸੈਲਫੀ ਲੈਂਦਿਆਂ ਪਲਟ ਗਈ ਕਿਸ਼ਤੀ: 5 ਨੌਜਵਾਨਾਂ ਵਿੱਚੋ...

ਹਰਿਆਣਾ ਦੀ ਝੀਲ ‘ਚ ਸੈਲਫੀ ਲੈਂਦਿਆਂ ਪਲਟ ਗਈ ਕਿਸ਼ਤੀ: 5 ਨੌਜਵਾਨਾਂ ਵਿੱਚੋ 4 ਦੀ ਮੌਤ |

ਹਰਿਆਣਾ ਨੇੜੇ ਕੋਟਲਾ ਝੀਲ ‘ਚ ਮੰਗਲਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ ਹੈ । ਕੋਟਲਾ ਝੀਲ ‘ਚ ਕਿਸ਼ਤੀ ਪਲਟਣ ਕਾਰਨ 5 ਨੌਜਵਾਨਾਂ ‘ਚੋਂ 4 ਦੀ ਮੌਤ ਹੋ ਚੁੱਕੀ ਹੈ । ਇਨ੍ਹਾਂ 4 ਮ੍ਰਿਤਕਾਂ ‘ਚੋਂ 3 ਅੰਕੇਦਾ ਪਿੰਡ ਦੇ ਸੀ ,ਜਦੋਂ ਕਿ ਚੌਥਾ ਪੁਨਹਾਣਾ ਦੇ ਪਿੰਡ ਸਿੰਗਲਹੇੜੀ ਦਾ ਰਹਿਣ ਵਾਲਾ ਸੀ। ਚਾਰੋਂ ਨੌਜਵਾਨ ਕਿਸ਼ਤੀ ‘ਚ ਸੈਲਫੀ ਲੈ ਰਹੇ ਸੀ । ਸੈਲਫੀ ਲੈਣ ਦੇ ਦੌਰਾਨ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਉਹ ਪਾਣੀ ਵਿੱਚ ਡਿੱਗ ਗਏ, ਉਨ੍ਹਾਂ ਦਾ ਇੱਕ ਹੋਰ ਸਾਥੀ ਸੀ ਜੋ ਤੈਰਦਾ ਹੋਇਆ ਬਾਹਰ ਆ ਗਿਆ ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਦੁਪਹਿਰ 3 ਵਜੇ ਦੀ ਹੈ। 5 ਨੌਜਵਾਨ ਮੁਸਤਾਕ (23), ਯਾਸਿਰ (15), ਸਾਕਿਬ (17), ਸਾਹਿਲ (15), ਪਿੰਡ ਅਨਖੇੜਾ ਅਤੇ ਨਜਾਕਤ (19) ਵਾਸੀ ਪਿੰਡ ਸਿੰਗਲਹੇੜੀ ਇਕੱਠੇ ਕੋਟਲਾ ਝੀਲ ਗਏ ਹੋਏ ਸੀ । ਇਸ ਦੌਰਾਨ ਪੰਜੇ ਜਣੇ ਝੀਲ ਕੋਲ ਕਿਸ਼ਤੀ ਵਿੱਚ ਬੈਠ ਗਏ ਅਤੇ ਕਿਸ਼ਤੀ ਵਿੱਚ ਸੈਰ ਕਰਨ ਲੱਗੇ। ਫਿਰ ਨੌਜਵਾਨਾਂ ਨੇ ਸੈਲਫੀ ਲੈਣੀ ਸ਼ੁਰੂ ਕਰ ਦਿੱਤੀ। ਸੈਲਫੀ ਲੈਂਦੇ ਸਮੇਂ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਕਿਸ਼ਤੀ ਪਲਟ ਗਈ।

ਕਿਸ਼ਤੀ ਪਲਟਣ ਤੋਂ ਬਾਅਦ ਪੰਜੇ ਨੌਜਵਾਨ ਝੀਲ ਵਿੱਚ ਡਿੱਗ ਗਏ। ਇਸ ਦੌਰਾਨ ਇੱਕ ਨੌਜਵਾਨ ਕਿਸੇ ਤਰ੍ਹਾਂ ਤੈਰਦੇ ਹੋਏ ਬਾਹਰ ਨਿਕਲ ਗਿਆ ਪਰ ਬਾਕੀ ਚਾਰ ਨੌਜਵਾਨ ਤੈਰਨਾ ਨਹੀਂ ਜਾਣਦੇ ਸੀ , ਜਿਸ ਕਾਰਨ ਝੀਲ ‘ਚ ਡੁੱਬਣ ਲੱਗੇ। ਝੀਲ ਤੋਂ ਬਾਹਰ ਨਿਕਲਦੇ ਹੀ ਨੌਜਵਾਨ ਨੇ ਰੌਲਾ ਪਾਇਆ ਤਾਂ ਥੋੜੀ ਦੂਰੀ ‘ਤੇ ਮੱਛੀਆਂ ਫੜ ਰਿਹਾ ਵਿਅਕਤੀ ਰੌਲਾ ਸੁਣ ਕੇ ਉਸ ਕੋਲ ਆ ਗਿਆ। ਉਸ ਨੇ ਪਿੰਡ ਦੇ ਲੋਕਾਂ ਨੂੰ ਬੁਲਾਇਆ ਅਤੇ ਡੁੱਬਦੇ ਨੌਜਵਾਨ ਨੂੰ ਬਚਾਉਣ ਲਈ ਝੀਲ ਵਿੱਚ ਗਿਆ ।

While taking selfie boat

ਇਸ ਦੌਰਾਨ ਵਿਅਕਤੀ ਨੇ ਕਿਸੇ ਤਰ੍ਹਾਂ 2 ਨੌਜਵਾਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਿੰਡ ਦੇ ਲੋਕ ਵੀ ਝੀਲ ਕੋਲ ਪਹੁੰਚ ਗਏ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ |ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਦੇ ਲੋਕਾਂ ਨੇ 2 ਹੋਰਾਂ ਨੂੰ ਵੀ ਝੀਲ ‘ਚੋਂ ਬਾਹਰ ਕੱਢ ਦਿੱਤਾ ਸੀ । ਇਸ ਦੌਰਾਨ ਪਿੰਡ ਦੇ ਲੋਕ ਉਨ੍ਹਾਂ ਨੌਜਵਾਨਾਂ ਨੂੰ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਚਾਰਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ ।

ਇਸ ਘਟਨਾ ‘ਚ ਥਾਣਾ ਸਦਰ ਦੀ ਪੁਲਿਸ ਨੇ 174 ਤਹਿਤ ਕਾਰਵਾਈ ਕਰਦੇ ਹੋਏ ਚਾਰਾਂ ਦਾ ਪੋਸਟਮਾਰਟਮ ਕਰਵਾਇਆ। ਇਸ ਤੋਂ ਬਾਅਦ ਲਾਸ਼ਾਂ ਪਰਿਵਾਰ ਦੇ ਮੈਬਰਾਂ ਨੂੰ ਸੌਂਪ ਦਿੱਤੀਆਂ ਗਈਆਂ।

RELATED ARTICLES

LEAVE A REPLY

Please enter your comment!
Please enter your name here

Most Popular

Recent Comments