ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਪੰਜਾਬ ਦੇ ਬਜਟ ਬਾਰੇ ਚਰਚਾ ਕੀਤੀ। ਇਸ ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਟਵੀਟ ਕੀਤਾ ਕਿ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਬਜਟ ‘ਤੇ ਚਰਚਾ ਕੀਤੀ। ਇਤਿਹਾਸ ‘ਚ ਪਹਿਲੀ ਵਾਰ ਜਨਤਾ ਦੀ ਸਲਾਹ ‘ਤੇ ਬਜਟ ਤਿਆਰ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਪੰਜਾਬ ਭਰ ਦੇ ਵਪਾਰਕ ਅਤੇ ਉੱਦਮੀ ਭਾਈਵਾਲਾਂ ਤੋਂ ਵੀ ਸੁਝਾਅ ਲੈ ਰਹੇ ਹਨ।
ਅੱਜ ਵਿੱਤ ਮੰਤਰੀ @HarpalCheemaMLAਜੀ ਤੇ ਵਿੱਤ ਵਿਭਾਗ ਦੇ ਅਫ਼ਸਰਾਂ ਨਾਲ਼ ਬਜਟ ‘ਤੇ ਚਰਚਾ ਕੀਤੀ
ਇਤਿਹਾਸ ‘ਚ ਪਹਿਲੀ ਵਾਰ ਤੁਹਾਡੇ ਸੁਝਾਵਾਂ ਨਾਲ ਬਜਟ ਬਣ ਰਿਹਾ ਹੈ…ਵਿੱਤ ਮੰਤਰੀ ਜੀ ਪੰਜਾਬ ਭਰ ਤੋਂ ਕਾਰੋਬਾਰੀ ਤੇ ਉਦਯੋਗਪਤੀ ਸਾਥੀਆਂ ਦੇ ਸੁਝਾਅ ਵੀ ਲੈ ਰਹੇ ਨੇ
ਦੋਸਤੋ ਇਹ ਤੁਹਾਡੀ ਆਪਣੀ ਸਰਕਾਰ ਹੈ, ਹਰ ਫੈਸਲੇ ‘ਚ ਤੁਹਾਡੀ ਆਵਾਜ਼ ਗੂੰਜੇਗੀ pic.twitter.com/n8vkN7tHFd
— Bhagwant Mann (@BhagwantMann) May 11, 2022