ਗੁਜਰਾਤ ਦੇ ਸੂਰਤ ਦੀ ਅਦਾਲਤ ਨੇ 20 ਅਪ੍ਰੈਲ ਯਾਨੀ ਅੱਜ ਵੀਰਵਾਰ ਨੂੰ ਰਾਹੁਲ ਗਾਂਧੀ ਦੀ ਮਾਣਹਾਨੀ ਦੇ ਇਕ ਮਾਮਲੇ ‘ਚ ਮੁਲਜ਼ਮ ਠਹਿਰਾਏ ਜਾਣ ਵਿਰੁੱਧ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ। ਸੈਸ਼ਨ ਕੋਰਟ ਦੇ ਜੱਜ ਆਰ.ਪੀ.ਮੋਗੇਰਾ ਅੱਜ ਅਦਾਲਤ ਵਿੱਚ ਆ ਕੇ ਇਸ ਪਟੀਸ਼ਨ ‘ਤੇ ਸਿਰਫ ਇਕ ਸ਼ਬਦ ਬੋਲਿਆ ਕੇਸ ਖਾਰਜ ।
ਜੱਜ ਆਰ.ਪੀ.ਮੋਗੇਰਾ ਨੇ 13 ਅਪ੍ਰੈਲ ਨੂੰ ਇਸ ਕੇਸ ‘ਚ ਦੋਵਾਂ ਧਿਰਾਂ ਦੇ ਪੱਖ ਸੁਣੇ ਸੀ ਅਤੇ ਆਪਣੇ ਫੈਸਲੇ ਨੂੰ ਰਾਖਵਾਂ ਰੱਖਿਆ ਸੀ। ਇਸ ਕੇਸ ‘ਚ ਰਾਹੁਲ ਗਾਂਧੀ ਨੇ ਦੋਸ਼ੀ ਠਹਿਰਾਏ ਜਾਣ ਵਿਰੁੱਧ ਅਤੇ ਦੋ ਸਾਲ ਦੀ ਸਜ਼ਾ ‘ਤੇ ਰੋਕ ਲਈ ਅਪੀਲ ਕੀਤੀ ਸੀ। ਰਾਹੁਲ ਗਾਂਧੀ ਵੱਲੋ ਹੁਣ ਹਾਈ ਕੋਰਟ ਵਿੱਚ ਅਪੀਲ ਕੀਤੀ ਜਾਵੇਗੀ ।
ਇਹ ਸਾਰਾ ਮਾਮਲਾ 2019 ਵਿੱਚ ਬੈਂਗਲੁਰੂ ‘ਚ ਚੋਣ ਰੈਲੀ ਦੇ ਦੌਰਾਨ ਰਾਹੁਲ ਗਾਂਧੀ ਦੇ ਦਿੱਤੇ ਬਿਆਨ ਨਾਲ ਸਬੰਧਤ ਹੈ। ਰਾਹੁਲ ਗਾਂਧੀ ਨੇ ਰੈਲੀ ‘ਚ ਆਖਿਆ ਸੀ ਕਿ ਹਰ ਚੋਰ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ। ਇਸ ਬਿਆਨ ‘ਤੇ ਗੁਜਰਾਤ ਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਪੂਰਨੇਸ਼ ਮੋਦੀ ਨੇ ਮਾਣਹਾਨੀ ਦਾ ਕੇਸ ਦਰਜ਼ ਕਰ ਦਿੱਤਾ ਸੀ।