ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ, ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ 7 ਫਰਵਰੀ ਨੂੰ ਜੈਸਲਮੇਰ ਵਿੱਚ ਇੱਕ ਖੂਬਸੂਰਤ ਡੈਸਟੀਨੇਸ਼ਨ ਵੈਡਿੰਗ ਕਰਨ ਜਾ ਰਹੇ ਹਨ। ਦੋਵਾਂ ਨੇ ਬੀਤੇ 3 ਸਾਲਾਂ ਤੋਂ ਆਪਣੇ ਰਿਸ਼ਤੇ ਨੂੰ ਨਿੱਜੀ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਪਾਪਰਾਜ਼ੀ ਅਤੇ ਕੋ-ਸਟਾਰਸ ਨੇ ਉਨ੍ਹਾਂ ਦੇ ਰਿਸ਼ਤੇ ਦਾ ਖੁਲਾਸਾ ਕਰ ਦਿੱਤਾ। ਨਵੇਂ ਸਾਲ ਦੀਆਂ ਛੁੱਟੀਆਂ ਇਕੱਠੇ ਘੁੰਮਣ ਅਤੇ ਇਕ-ਦੂਜੇ ਦੇ ਮਾਤਾ-ਪਿਤਾ ਨੂੰ ਮਿਲਣ ਤੱਕ, ਉਨ੍ਹਾਂ ਦਾ ਰਿਸ਼ਤਾ ਬਹੁਤ ਦਿਲਚਸਪ ਰਿਹਾ ਹੈ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਜੋੜੇ ਦੀ ਪਹਿਲੀ ਮੁਲਾਕਾਤ ਫਿਲਮ ਸ਼ੇਰਸ਼ਾਹ ਦੀ ਸ਼ੂਟਿੰਗ ਦੌਰਾਨ ਹੋਈ ਸੀ, ਹਾਲਾਂਕਿ ਅਜਿਹਾ ਨਹੀਂ ਹੈ। ਦੋਵਾਂ ਦੀ ਪਹਿਲੀ ਮੁਲਾਕਾਤ 2018 ਵਿੱਚ ਲਸਟ ਸਟੋਰੀ ਦੀ ਰੈਪ-ਅੱਪ ਪਾਰਟੀ ਵਿੱਚ ਹੋਈ ਸੀ। ਪਹਿਲੀ ਮੁਲਾਕਾਤ ਤੋਂ ਬਾਅਦ ਹੀ ਦੋਵਾਂ ਨੂੰ ਸਮਝ ਆ ਗਿਆ ਸੀ ਕਿ ਉਨ੍ਹਾਂ ਦਾ ਰਿਸ਼ਤਾ ਸਿਰਫ ਦੋਸਤੀ ਤੱਕ ਨਹੀਂ ਰਹੇਗਾ। ਦੋਸਤੀ ਅਤੇ ਮੁਲਾਕਾਤਾਂ ਵਧਦੀਆਂ ਜਾ ਰਹੀਆਂ ਸੀ, ਜਿਸਦਾ ਸਬੂਤ ਕਈ ਵਾਰ ਪਾਪਰਾਜ਼ੀ ਕੈਮਰਿਆਂ ਵਿਚ ਕੈਦ ਹੋ ਗਿਆ ਸੀ। ਦੋਵੇਂ ਮਹੀਨਿਆਂ ਤੱਕ ਗੁਪਤ ਰਿਸ਼ਤੇ ਵਿੱਚ ਰਹੇ, ਪਰ ਅਕਸ਼ੈ ਕੁਮਾਰ ਨੇ ਨੈਸ਼ਨਲ ਟੈਲੀਵਿਜ਼ਨ ‘ਤੇ ਦੋਵਾਂ ਦੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ ।
ਸਿਧਾਰਥ ਅਤੇ ਕਿਆਰਾ ਦੀ ਪਹਿਲੀ ਮੁਲਾਕਾਤ 2018 ਵਿੱਚ ਲਸਟ ਸਟੋਰੀ ਦੀ ਰੈਪ-ਅੱਪ ਪਾਰਟੀ ਵਿੱਚ ਹੋਈ ਸੀ। ਫਿਲਮ ‘ਚ ਕਿਆਰਾ ਸੀ ਅਤੇ ਸਿਧਾਰਥ ਨਿਰਦੇਸ਼ਕ ਕਰਨ ਜੌਹਰ ਦੇ ਸੱਦੇ ‘ਤੇ ਪਹੁੰਚੇ ਸਨ। ਇਹ ਪਹਿਲੀ ਵਾਰ ਸੀ ਜਦੋਂ ਦੋਵੇਂ ਆਹਮੋ-ਸਾਹਮਣੇ ਸਨ। ਕੁਝ ਘੰਟਿਆਂ ਦੀ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਪਾਰਟੀ ਨੂੰ ਛੱਡਣੇ ਦਾ ਫੈਸਲਾ ਕੀਤਾ। ਦੋਵਾਂ ਨੇ ਪਾਰਟੀ ਨੂੰ ਇਕੱਠੇ ਛੱਡ ਦਿੱਤਾ। ਕੌਫੀ ਵਿਦ ਕਰਨ ‘ਚ ਸਿਧਾਰਥ ਨਾਲ ਆਪਣੀ ਪਹਿਲੀ ਮੁਲਾਕਾਤ ਦੀ ਕਹਾਣੀ ਸ਼ੇਅਰ ਕਰਦੇ ਹੋਏ ਕਿਆਰਾ ਨੇ ਦੱਸਿਆ ਕਿ ਉਹ ਉਸ ਰਾਤ ਨੂੰ ਕਦੇ ਨਹੀਂ ਭੁਲੇਗੀ । ਦੋਵਾਂ ਨੂੰ ਕਈ ਮੌਕਿਆਂ ‘ਤੇ ਲਗਾਤਾਰ ਇਕੱਠੇ ਦੇਖਿਆ ਗਿਆ। 2021 ਵਿੱਚ, ਕਿਆਰਾ ਅਡਵਾਨੀ ਨੇ ਸਿਧਾਰਥ ਦੇ ਮਾਤਾ-ਪਿਤਾ ਨੂੰ ਆਪਣੇ ਘਰ ਡਿਨਰ ਲਈ ਬੁਲਾਇਆ। ਇਸ ਤੋਂ ਬਾਅਦ ਜਦੋਂ ਸਿਧਾਰਥ ਦੇ ਮਾਤਾ-ਪਿਤਾ ਮੁੰਬਈ ਪਹੁੰਚੇ ਤਾਂ ਕਿਆਰਾ ਉਨ੍ਹਾਂ ਨੂੰ ਮਿਲਣ ਪਹੁੰਚੀ।
ਸਿਧਾਰਥ ਮਲਹੋਤਰਾ ਵਿੱਕੀ ਕੌਸ਼ਲ ਦੇ ਨਾਲ ਕੌਫੀ ਵਿਦ ਕਰਨ ‘ਤੇ ਨਜ਼ਰ ਆਏ ਤਾਂ ਹੋਸਟ ਨੇ ਉਨ੍ਹਾਂ ਦੇ ਵਿਆਹ ‘ਤੇ ਸਿੱਧਾ ਸਵਾਲ ਕੀਤਾ। ਉਸ ਨੇ ਕਿਹਾ, ਤੁਸੀਂ ਕਿਆਰਾ ਨੂੰ ਡੇਟ ਕਰ ਰਹੇ ਹੋ, ਇਸ ਦੇ ਜਵਾਬ ‘ਚ ਸਿਧਾਰਥ ਨੇ ਕਿਹਾ, ਮੈਂ ਤਾਂ ਅੱਜ ਹੀ ਤਿਆਰ ਹਾਂ ਵਿਆਹ ਲਈ, ਜੇਕਰ ਕਿਆਰਾ ਅਜਿਹਾ ਕਰਨਾ ਚਾਹੁੰਦੀ ਹੈ ਤਾਂ ਅਸੀਂ ਜ਼ਰੂਰ ਵਿਆਹ ਕਰਾਵਾਂਗੇ |