ਸ਼ਿਕਾਗੋ: ਸ਼ਿਕਾਗੋ, ਇਲੀਨੋਇਸ ਦੇ ਉੱਤਰੀ ਉਪਨਗਰ ਹਾਈਲੈਂਡ ਪਾਰਕ ਵਿੱਚ ਸੋਮਵਾਰ ਸਵੇਰੇ ਸੁਤੰਤਰਤਾ ਦਿਵਸ ਦੀ ਪਰੇਡ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਇਸ ਘਟਨਾ ‘ਚ 31 ਹੋਰ ਲੋਕ ਜ਼ਖਮੀ ਹੋ ਗਏ।… ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ 12 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਸ਼ੱਕੀ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਸੀ।
ਦਿਵਸ ਪਰੇਡ ਦੌਰਾਨ ਹੋਈ ਗੋਲੀਬਾਰੀ ‘ਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਪਹਿਲੀ ਮਹਿਲਾ ਜਿਲ ਬਿਡੇਨ ਨੇ ਦੁੱਖ ਪ੍ਰਗਟ ਕੀਤਾ ਹੈ। ਬਿਡੇਨ ਨੇ ਕਿਹਾ, ”ਸੁਤੰਤਰਤਾ ਦਿਵਸ ‘ਤੇ ਇਸ ਬੇਤੁਕੀ ਘਟਨਾ ਤੋਂ ਮੈਂ ਅਤੇ ਜਿਲ ਸਦਮੇ ‘ਚ ਹਾਂ। ਮੈਂ ਗਵਰਨਰ ਪ੍ਰਿਟਜ਼ਕਰ ਅਤੇ ਮੇਅਰ ਰੋਟਰਿੰਗ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਸੰਘੀ ਸਰਕਾਰ ਦੇ ਪੂਰੇ ਸਮਰਥਨ ਦੀ ਪੇਸ਼ਕਸ਼ ਕੀਤੀ ਹੈ। ” ਉਸਨੇ ਅੱਗੇ ਕਿਹਾ, “ਮੈਂ ਹਾਲ ਹੀ ਵਿੱਚ ਪਹਿਲੇ ਬੰਦੂਕ ਸੁਧਾਰ ਕਾਨੂੰਨ ‘ਤੇ ਦਸਤਖਤ ਕੀਤੇ ਹਨ, ਪਰ ਅਜੇ ਹੋਰ ਕੰਮ ਕਰਨਾ ਬਾਕੀ ਹੈ। ਮੈਂ ਬੰਦੂਕ ਹਿੰਸਾ ਦੀ ਮਹਾਂਮਾਰੀ ਨਾਲ ਲੜਨਾ ਬੰਦ ਨਹੀਂ ਕਰਾਂਗਾ।”