ਪੰਜਾਬੀ ਗਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ । ਇਸ ਦੀ ਵਜ੍ਹਾ ਉਸ ਦਾ ਹਾਲ ‘ਚ ਰਿਲੀਜ਼ ਹੋਇਆ ਗਾਣਾ ‘ਬੇੜੀਆਂ’ ਹੈ | ਸ਼੍ਰੀ ਬਰਾੜ ਦੇ ਨਾਲ ਰੁਪਿੰਦਰ ਹਾਂਡਾ ਨੇ ਵੀ ਆਪਣੀ ਆਵਾਜ਼ ਇਸ ਗਾਣੇ ਵਾਸਤੇ ਦਿੱਤੀ ਸੀ |
ਕਲਾਕਾਰਾਂ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਕਲਾਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ । ਹੁਣ ਗਾਇਕ ਸ਼੍ਰੀ ਬਰਾੜ ਦਾ ਨਾਮ ਵੀ ਇਸ ਵਿੱਚ ਆ ਗਿਆ ਹੈ। ਇਸ ਗੀਤ ਦੇ ਬੋਲਾ ਵਿੱਚ ਗਾਇਕਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਸਣੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ |
ਕਲਾਕਾਰ ਨੇ ਇਸ ਗੱਲ ਦਾ ਖੁਲਾਸਾ ਆਪਣੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਦੱਸਿਆ | ਇਸ ਤੋਂ ਇਲਾਵਾ ਉਸ ਨੇ ਕਈ ਕਾਂਗਰਸੀ ਆਗੂਆਂ ‘ਤੇ ਉਸ ਨੂੰ ਤੰਗ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਲਏ ਹਨ | ਲਾਈਵ ਹੋ ਕੇ ਸ਼੍ਰੀ ਬਰਾੜ ਨੇ ਆਪਣੇ ਦਿਲ ਦੇ ਦਰਦ ਨੂੰ ਫੈਨਜ਼ ਦੇ ਨਾਲ ਸਾਂਝਾ ਕੀਤਾ। ਸ਼੍ਰੀ ਬਰਾੜ ਨੇ 18 ਮਿੰਟਾਂ ਦੇ ਲਾਈਵ ਦੌਰਾਨ ਹੁਣ ਤੱਕ ਕਿਸਾਨ ਅੰਦੋਲਨ ਤੋਂ ਲੈਕੇ ਜੋ ਵੀ ਕੁਝ ਵੀ ਬੀਤ ਰਿਹਾ ਸਾਰਾ ਕੁਝ ਬਿਆਨ ਕੀਤਾ
ਸ਼੍ਰੀ ਬਰਾੜ ਨੇ ਦੱਸਿਆ ਕਿ ਇੱਕ ਸਾਲ ‘ਚ 8 ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਗੱਲ ਦਾ ਖੁਲਾਸਾ ਉਸ ਨੇ ਆਪਣੇ ਲਾਈਵ ਹੋਣ ਤੇ ਦਿੱਤਾ ਸੀ। ਸ਼੍ਰੀ ਬਰਾੜ ਨੇ ਦੱਸਿਆ ਕਿ ਭਾਜਪਾ ਆਗੂ ਨੇ ਉਸ ਤੇ ਅੱਤਵਾਦੀ ਸਾਬਤ ਕਰਵਾ ਕੇ ਜੇਲ੍ਹ ਵਿੱਚ ਬੰਦ ਕਰਵਾਉਣ ਚਹੁੰਦੇ ਨੇ | ਬਰਾੜ ਨੇ ਆਪਣੇ ਲਾਈਵ ਦੌਰਾਨ ਕਾਫੀ ਗੱਲਾਂ ਦੇ ਖੁਲਾਸੇ ਕੀਤੇ ਸ਼੍ਰੀ ਬਰਾੜ ਨੇ ਕਿਸਾਨੀ ਅੰਦੋਲਨ ‘ਚ ਵਧ ਚੜ੍ਹ ਕੇ ਹਿੱਸਾ ਲਿਆ ਸੀ। ਇੱਥੋਂ ਹੀ ਉਹ ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਸਮੇ ਆਪਣੇ ਗੀਤ ਬੇੜੀਆਂ ਕਰਕੇ ਸ਼੍ਰੀ ਬਰਾੜ ਕਾਫੀ ਚਰਚਾ ਵਿੱਚ ਨੇ | ਹਰ ਪਾਸੇ ਉਨ੍ਹਾਂ ਦੀ ਗੱਲ ਹੋ ਰਹੀ ਹੈ|