ਖ਼ਬਰਾਂ ਦੇ ਅਨੁਸਾਰ ਇੱਕ ਪੰਜ ਦਿਨ ਦੀ ਬੱਚੀ ਦੀ ਤਸਕਰੀ ਦੇ ਮਾਮਲੇ ਵਿੱਚ ਇੱਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਇਹ ਮੁਲਜ਼ਮ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ,ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਕੁੜੀਆਂ ਦਾ 2 ਲੱਖ ਰੁਪਏ ਅਤੇ ਮੁੰਡਿਆਂ ਦਾ 4 ਤੋਂ 5 ਲੱਖ ਰੁਪਏ ਵਿੱਚ ਸੌਦਾ ਕਰਦੇ ਹਨ। ਹੁਣ ਤੱਕ ਛੇ ਬੱਚਿਆਂ ਦੀ ਤਸਕਰੀ ਕਰ ਚੁੱਕੇ ਹਨ। ਪਹਿਲਾ ਤਿੰਨ ਦਿਨ ਦਾ ਰਿਮਾਂਡ ਸੀ ਜੋ ਹੁਣ ਖ਼ਤਮ ਹੋ ਗਿਆ ਹੈ, ਹੁਣ ਪੁਲਿਸ ਨੇ ਦੁਬਾਰਾ ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹੋਰ ਹਾਸਲ ਕੀਤਾ ਹੈ |
ਸੂਚਨਾ ਦੇ ਅਨੁਸਾਰ ਪੁਲਿਸ ਨੇ ਇਸ ਕੇਸ ਵਿੱਚ ਕੁੱਲ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਫਰੀਦਕੋਟ ਵਾਸੀ ਮਨਜਿੰਦਰ ਸਿੰਘ ਅਤੇ ਉਸ ਦੀ ਪਤਨੀ ਨੂੰ ਪਹਿਲਾਂ ਹੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ । ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੰਜ ਦਿਨ ਦੇ ਬੱਚੇ ਤੋਂ ਇਲਾਵਾ ਪੰਜ ਹੋਰ ਬੱਚਿਆਂ ਦੀ ਤਸਕਰੀ ਦਾ ਪਤਾ ਲੱਗਾ ਹੈ।
ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੱਦ ਕੇ ਪੁੱਛਗਿੱਛ ਕੀਤੀ, ਇਸ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਬੱਚਿਆਂ ਦੀ ਤਸਕਰੀ ਕੀਤੀ ਸੀ| ਉਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ। ਇਹ ਦੋਵੇਂ ਦੋਸ਼ੀ ਜਿਨ੍ਹਾਂ ਲੋਕਾਂ ਨੂੰ ਬੱਚਿਆਂ ਦੀ ਜਰੂਰਤ ਹੁੰਦੀ ਹੈ ਉਨ੍ਹਾਂ ਨੂੰ ਵੇਚ ਦਿੰਦੇ ਹਨ |
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬੱਚਿਆਂ ਦੀ ਤਸਕਰੀ ਤਿੰਨ ਟੀਮਾਂ ਵਿੱਚ ਕੰਮ ਕਰਦੀ ਸੀ। ਪਹਿਲੀ ਟੀਮ ਵਿੱਚ ਤਿੰਨ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ ਦੋ ਨੌਜਵਾਨ ਸੰਨੀ ਤੇ ਲੈਂਬਰ ਦੇ ਨਾਲ ਇੱਕ ਔਰਤ ਅਮਰੋਹ ਵੀ ਸ਼ਾਮਲ ਹੈ। ਇਹ ਟੀਮ ਗਰੀਬ ਲੋਕਾਂ ਨਾਲ ਸੰਪਰਕ ਰੱਖਦੀ ਸੀ। ਜਿਥੋਂ ਇਹ 70 ਤੋਂ 80 ਹਜ਼ਾਰ ਰੁਪਏ ਦੇ ਵਿੱਚ ਬੱਚਿਆਂ ਨੂੰ ਖਰੀਦਦੇ ਸਨ।
ਦੂਜੀ ਟੀਮ ਵਿੱਚ ਜੋ ਜੋੜਾ ਨਿਆਂਇਕ ਹਿਰਾਸਤ ਵਿੱਚ ਹੈ,ਉਹ ਕੰਮ ਕਰਦਾ ਸੀ। ਇਹ ਟੀਮ ਬੱਚੇ ਨੂੰ ਪਹਿਲੀ ਟੀਮ ਤੋਂ ਤੀਜੀ ਟੀਮ ਵਿੱਚ ਲੈ ਜਾਂਦੀ ਸੀ। ਤੀਜੀ ਟੀਮ ਵਿੱਚ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਸ਼ਾਮਲ ਸਨ। ਉਨ੍ਹਾਂ ਦਾ ਕੰਮ ਅਜਿਹੇ ਪਰਿਵਾਰਾਂ ਨਾਲ ਸੰਪਰਕ ਰੱਖਣਾ ਸੀ ਜਿਨ੍ਹਾਂ ਨੂੰ ਬੱਚੇ ਦੀ ਜਰੂਰਤ ਹੁੰਦੀ ਸੀ। ਇਸ ਤੋਂ ਬਾਅਦ ਉਹ ਬੱਚੇ ਦਾ ਸੌਦਾ ਕਰਕੇ 2 ਲੱਖ ਤੋਂ 5 ਲੱਖ ਰੁਪਏ ਵਿੱਚ ਸੌਦਾ ਕਰ ਦਿੰਦੇ ਹਨ |
ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਵਿੱਚ ਪੰਜ ਦਿਨ ਦੀ ਬੱਚੀ ਨੂੰ ਵੇਚਣ ਆਏ ਦੋ ਜੋੜਿਆਂ ਨੂੰ ਸੋਹਾਣਾ ਪੁਲੀਸ ਨੇ ਸੈਕਟਰ 86-87 ਚੌਕ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਇਸ ਗਿਰੋਹ ਦੇ ਕੁਝ ਮੁਲਜਮਾਂ ਦੀ ਹਾਲੇ ਵੀ ਭਾਲ ਕਰ ਰਹੀ ਹੈ।
ਖ਼ਬਰ ਦੇ ਮੁਤਾਬਿਕ ਚੰਡੀਗੜ੍ਹ ਦੀ ਰਹਿਣ ਵਾਲੀ ਇੱਕ ਔਰਤ ਨੇ ਸ਼ਿਕਾਇਤ ਦਰਜ਼ ਕਰਵਾਈ ਹੈ। ਇਸ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਹੈ ਕਿ ਪਰਵਿੰਦਰ ਕੌਰ ਬੱਚਿਆਂ ਦੇ ਅੰਗ ਵੀ ਵੇਚਦੀ ਸੀ।