ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚੀਨ ਦਾ ਹੈ। ਵੀਡੀਓ ‘ਚ ਵਿਅਕਤੀ ਆਪਣੀ ਮਰਸਡੀਜ਼ ਕਾਰ ‘ਚ ਤੇਲ ਭਰਨ ਲਈ ਗੈਸ ਸਟੇਸ਼ਨ ‘ਤੇ ਆਉਂਦਾ ਹੈ। ਉੱਥੇ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਕਾਰ ‘ਚ ਤੇਲ ਭਰਦੀ ਹੈ ਅਤੇ ਪੈਸੇ ਲੈਣ ਲਈ ਡਰਾਈਵਰ ਦੀ ਸੀਟ ‘ਤੇ ਜਾਂਦੀ ਹੈ। ਉਦੋਂ ਹੀ ਕਾਰ ਵਿੱਚ ਬੈਠਾ ਵਿਅਕਤੀ ਨੋਟ ਥੱਲੇ ਸੁੱਟ ਕੇ ਚਲਾ ਜਾਂਦਾ ਹੈ।
ਹੈਰਾਨ ਹੋਈ ਮਹਿਲਾ ਕਰਮਚਾਰੀ ਨੇ ਡਿੱਗੇ ਪੈਸੇ ਇਕੱਠੇ ਕੀਤੇ ਅਤੇ ਰੋਣ ਲੱਗ ਪਈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਉਹ ਲੁਕ ਕੇ ਆਪਣੇ ਹੰਝੂ ਪੂੰਝਣ ਦੀ ਕੋਸ਼ਿਸ਼ ਕਰ ਰਹੀ ਹੈ। ਵੀਡੀਓ ਨੂੰ Reddit ‘ਤੇ ਸ਼ੇਅਰ ਕੀਤਾ ਗਿਆ ਸੀ। ਕੈਪਸ਼ਨ ‘ਚ ਲਿਖਿਆ ਸੀ-‘ਪੈਸੇ ਗੈਸ ਸਟੇਸ਼ਨ ਦੇ ਕਰਮਚਾਰੀ ਲਈ ਜ਼ਮੀਨ ‘ਤੇ ਸੁਟੇ|
ਗੈਸ ਸਟੇਸ਼ਨ ਦੇ ਕਰਮਚਾਰੀ ਪ੍ਰਤੀ ਕਾਰ ਮਾਲਕ ਦੇ ਇਸ ਅਪਮਾਨਜਨਕ ਵਿਵਹਾਰ ਨੂੰ ਲੈ ਕੇ ਇੰਟਰਨੈਟ ਉਪਭੋਗਤਾ ਗੁੱਸੇ ਵਿੱਚ ਸਨ। ਲੋਕਾਂ ਨੇ ਕਾਰ ਮਾਲਕ ਨੂੰ ਖੂਬ ਟਰੋਲ ਕੀਤਾ। ਕੁਝ ਲੋਕਾਂ ਨੇ ਅਧਿਕਾਰੀਆਂ ਤੋਂ ਸਾਰੇ ਗੈਸ ਸਟੇਸ਼ਨਾਂ ‘ਤੇ ਉਸ ਕਾਰ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ। ਇੱਕ ਯੂਜ਼ਰ ਨੇ ਲਿਖਿਆ,ਉਸ ਨੂੰ ਆਪਣੇ ਹੰਝੂ ਪੂੰਝਦੇ ਦੇਖ ਕੇ ਬਹੁਤ ਨਿਰਾਸ਼ਾ ਹੁੰਦੀ ਹੈ। ਲੋਕ ਕਿਸੇ ਨਾਲ ਇਸ ਤਰ੍ਹਾਂ ਦਾ ਸਲੂਕ ਕਿਵੇਂ ਕਰ ਸਕਦੇ ਨੇ?ਹਰੇਕ ਵਿਅਕਤੀ ਨੇ ਇਸ ਘਟਨਾ ਤੇ ਆਪਣੀ ਅਲੱਗ ਅਲੱਗ ਪ੍ਰਤੀਕਿਰਿਆ ਦਿੱਤੀ |