ਅੰਮ੍ਰਿਤਸਰ ਏਅਰਪੋਰਟ ਤੋਂ ਆਉਣ ਵਾਲੀਆਂ 24 ਉਡਾਣਾਂ ਨੂੰ ਰੱਦ ਕਰਨ ਉਪਰੰਤ ਉੱਥੇ ਖੜ੍ਹੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਉਡਾਣਾਂ ਰੱਦ ਹੋਣ ਕਾਰਨ ਯਾਤਰੀ ਆਪਣੀ ਮੰਜ਼ਿਲ ਉਪਰ ਨਹੀਂ ਪਹੁੰਚ ਸਕੇ। ਤੁਹਾਨੂੰ ਦੱਸ ਦਈਏ ਕਿ ਇਹ ਉਡਾਣਾ ਰਨਵੇਅ ਰੇਜ਼ ਵਿਜੂਅਲ ਸਿਸਟਮ ਦੇ ਖਰਾਬ ਹੋਣ ਕਰਕੇ ਰੱਦ ਕੀਤੀਆਂ ਗਈਆਂ ਹਨ। ਪੰਜਾਬ ਵਿਚ ਹੁਣ ਧੁੰਦ ਦੇ ਨਾਲ-ਨਾਲ ਕੋਰਾ ਵੀ ਪੈ ਰਿਹਾ ਹੈ , ਜਿਸ ਕਾਰਨ ਕਈ ਸਮਸਿਆਵਾਂ ਪੈਦਾ ਹੋ ਰਹੀਆਂ ਹਨ ।
ਇਸ ਦੇ ਨਾਲ ਹੀ 9 ਉਡਾਣਾਂ ਨੂੰ ਡਾਇਵਰਟ ਵੀ ਕੀਤਾ ਗਿਆ ਹੈ। ਇਹ ਸਮੱਸਿਆ ਕੱਲ੍ਹ ਸ਼ਾਮ ਤੋਂ ਹੀ ਆ ਰਹੀ ਹੈ। ਜਦੋਂ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਤਾਂ ਏਅਰਪੋਰਟ ਪ੍ਰਸਾਸ਼ਨ ਨੇ ਉਹਨਾਂ ਨੂੰ ਸਮਝਾ ਕੇ ਘਰ ਭੇਜ ਦਿੱਤਾ , ਪਰ ਹੁਣ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਅਤੇ ਜੇਕਰ ਇਹ ਸਮੱਸਿਆ ਹੱਲ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿਚ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।