ਛੱਤੀਸਗੜ੍ਹ ਤੋਂ ਇੱਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ| ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ‘ਚ ਇੱਕ ਵਿਆਹੇ ਜੋੜੇ ਨੂੰ ਤੋਹਫ਼ੇ ਵਜੋਂ ਹੋਮ ਥੀਏਟਰ ਦਿੱਤਾ ਗਿਆ ਸੀ। ਜਦੋਂ ਹੋਮ ਥੀਏਟਰ ਨੂੰ ਚਲਾਇਆ ਗਿਆ ਤਾਂ ਜ਼ਬਰਦਸਤ ਧਮਕਾ ਹੋਇਆ । ਇਹ ਧਮਾਕਾ ਇੰਨਾ ਤੇਜ਼ ਸੀ ਕਿ ਘਰ ਦੀ ਛੱਤ ਵੀ ਉੱਡ ਗਈ। ਲਾੜੇ ਹੇਮੇਂਦਰ ਮੇਰਵੀ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ । ਹੇਮੇਂਦਰ ਦੇ ਭਰਾ ਰਾਜਕੁਮਾਰ ਮੇਰਵੀ ਦੀ ਵੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਦੇ ਚਾਰ ਹੋਰ ਮੈਂਬਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਹੈ ਕਿ ਬੰਬ ਵਾਲਾ ਹੋਮ ਥੀਏਟਰ ਕਿਸੇ ਹੋਰ ਨੇ ਨਹੀਂ ਸਗੋਂ ਲਾੜੀ ਦੇ ਪ੍ਰੇਮੀ ਨੇ ਦਿੱਤਾ ਸੀ।ਜਾਣਕਾਰੀ ਦੇ ਅਨੁਸਾਰ ਹੇਮੇਂਦਰ ਮੇਰਵੀ ਦਾ ਵਿਆਹ 1 ਅਪ੍ਰੈਲ ਨੂੰ ਲਲਿਤਾ ਨਾਂ ਦੀ ਕੁੜੀ ਨਾਲ ਹੋਇਆ ਸੀ। ਜਿਸ ਹੋਮ ਥੀਏਟਰ ‘ਚ ਧਮਾਕਾ ਹੋਇਆ ਸੀ, ਉਹ ਸੰਜੂ ਮਾਰਕਾਮ ਨਾਂ ਦੇ ਵਿਅਕਤੀ ਵੱਲੋ ਤੋਹਫ਼ੇ ‘ਚ ਦਿੱਤਾ ਗਿਆ ਸੀ। ਉਹ ਵਿਅਕਤੀ ਕੁੜੀ ਨੂੰ ਪਸੰਦ ਕਰਦਾ ਸੀ। ਜਦੋਂ ਕੁੜੀ ਦਾ ਵਿਆਹ ਕਿਸੇ ਹੋਰ ਨਾਲ ਪੱਕਾ ਹੋ ਜਾਂਦਾ ਹੈ ਤਾਂ ਉਸ ਵਿਅਕਤੀ ਨੇ ਬਦਲਾ ਲੈਣ ਦੀ ਯੋਜਨਾ ਤਿਆਰ ਕਰ ਲਈ ।
ਪੁਲਿਸ ਨੇ ਮੱਧ ਪ੍ਰਦੇਸ਼ ਦੇ ਬਾਲਾਘਾਟ ਤੋਂ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਹੈ, ਜਿੱਥੋਂ ਇਹ ਹੋਮ ਥੀਏਟਰ ਖਰੀਦਿਆ ਗਿਆ ਸੀ। ਸੰਜੂ ਮਾਰਕਾਮ ਨਾ ਦੇ ਵਿਅਕਤੀ ਦਾ ਇੱਥੋਂ ਪਤਾ ਲੱਗਿਆ ਸੀ। ਸੰਜੂ ਮਾਰਕਾਮ ਇੱਕ ਮਕੈਨਿਕ ਹੈ ਅਤੇ ਕੁਝ ਸਮੇਂ ਪਹਿਲਾ ਮਾਈਨਿੰਗ ਸੈਕਟਰ ਵਿੱਚ ਕੰਮ ਕਰ ਰਿਹਾ ਸੀ। ਇਸੇ ਕਰਕੇ ਉਸ ਨੂੰ ਵਿਸਫੋਟਕਾਂ ਦੀ ਵਰਤੋਂ ਕਰਨ ਦਾ ਤਜਰਬਾ ਸੀ। ਉਸ ਨੇ ਇਸ ਤਜ਼ਰਬੇ ਦੀ ਵਰਤੋਂ ਹੋਮ ਥੀਏਟਰ ਨੂੰ ਇੱਕ ਸੁਧਾਰੀ ਵਿਸਫੋਟਕ ਯੰਤਰ (ਆਈਈਡੀ ਬੰਬ) ਬਣਾਉਣ ਲਈ ਕੀਤੀ ਹੈ।