ਲੁਧਿਆਣਾ ਦੇ ਪੱਖੋਵਾਲ ਰੇਲਵੇ ਅੰਡਰ ਬ੍ਰਿਜ ਦੇ ਬਣਨ ਕਾਰਨ ਹੀਰੋ ਬੇਕਰੀ ਚੌਂਕ ਅੱਜ ਤੋਂ ਇੱਕ ਮਹੀਨੇ ਵਾਸਤੇ ਬੰਦ ਰਹਿਣ ਵਾਲਾ ਹੈ। ਹੀਰੋ ਬੇਕਰੀ ਚੌਕ ਬੰਦ ਰਹਿਣ ਦੇ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਆਉਣਗੀਆਂ। ਇੱਥੇ ਦੋਨਾਂ ਪਾਸਿਆਂ ਤੋਂ ਆ ਰਹੇ ਵਾਹਨਾਂ ਲਈ ਆਵਾਜਾਈ ਬੰਦ ਰਹਿਣ ਵਾਲੀ ਹੈ।
ਟਰੈਫਿਕ ਪੁਲਿਸ ਨੇ ਬਦਲੇ ਹੋਏ ਰਸਤਿਆਂ ਦਾ ਨਕਸ਼ਾ ਜਾਰੀ ਕੀਤਾ ਹੈ।ਟਰੈਫਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਲੋਕ ਹੀਰੋ ਬੇਕਰੀ ਚੌਕ ਤੋਂ ਪੱਖੋਵਾਲ ਰੋਡ ਦੇ ਲੇਅਰ ਵੈਲੀ ‘ਤੇ ਇਸ਼ਮੀਤ ਸਿੰਘ ਨਗਰ ਜਾਂਦੇ ਹੋਏ ਬਦਲੇ ਹੋਏ ਰਸਤਿਆਂ ਨੂੰ ਵਰਤ ਸਕਦੇ ਹਨ। ਅਧਿਕਾਰੀਆਂ ਨੇ ਹਦਾਇਤ ਦਿੱਤੀ ਹੈ ਕਿ ਟ੍ਰੈਫਿਕ ਜਾਮ ਹੋਣ ਦੇ ਕਾਰਨ ਇਨ੍ਹਾਂ ਰਸਤਿਆਂ ਨੂੰ ਵਰਤਣ ਤੋਂ ਬਚਾ ਰੱਖੋ। ਵਧੀਕ ਪੁਲਿਸ ਕਮਿਸ਼ਨਰ ਚਰਨਜੀਵ ਲਾਂਬਾ ਨੇ ਕਿਹਾ ਹੈ ਕਿ ਵਾਹਨ ਚਾਲਕਾਂ ਦੇ ਲਈ ਸਾਈਨ ਬੋਰਡ ਅਤੇ ਬੈਰੀਕੇਡ ਲਗਾ ਦਿੱਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਵਾਜਾਈ ਨੂੰ ਸਹੀ ਢੰਗ ਨਾਲ ਜਾਰੀ ਰੱਖਣ ਲਈ ਜਵਾਨ ਡਿਊਟੀ ਤੇ ਲੱਗੇ ਹੋਏ ਹਨ ।
ਲੁਧਿਆਣਾ ਦੇ ਪੱਖੋਵਾਲ ਰੋਡ ਰੇਲਵੇ ਕਰਾਸਿੰਗ ‘ਤੇ 2 ਰੋਡ ਅੰਡਰ ਬ੍ਰਿਜ ‘ਤੇ ਇਕ ਰੇਲਵੇ ਓਵਰ ਬ੍ਰਿਜ ਤਿਆਰ ਕਰਨ ਦਾ ਪ੍ਰੋਜੈਕਟ ਬੀਤੇ 4 ਸਾਲਾਂ ਤੋਂ ਨਿਰਮਾਣ ਹੇਠ ਹੈ। ਪ੍ਰਾਜੈਕਟ ਨੂੰ ਤਿਆਰ ਕਰਨ ਦਾ ਸਮਾਂ ਪੰਜ ਵਾਰ ਬਦਲਿਆ ਗਿਆ ਹੈ। ROB-RUB ਪ੍ਰੋਜੈਕਟ ਦਸੰਬਰ ‘ਚ 124 ਕਰੋੜ ਰੁਪਏ ਨਾਲ ਜਾਰੀ ਕੀਤਾ ਗਿਆ ਸੀ। ਇਸ ਪ੍ਰਾਜੈਕਟ ਦੇ ਲਈ ਹੁਣ ਸਮਾਂ 15 ਅਗਸਤ ਰੱਖਿਆ ਗਿਆ ਹੈ।