Friday, November 15, 2024
HomeBreakingਲੁਧਿਆਣਾ 'ਚ ਨੌਜਵਾਨ ਕਿਸਾਨ ਦੀ ਖੇਤਾਂ ‘ਚ ਛਿੜਕਾਅ ਕਰਦੇ ਸਮੇਂ ਕਰੰਟ ਲੱਗਣ...

ਲੁਧਿਆਣਾ ‘ਚ ਨੌਜਵਾਨ ਕਿਸਾਨ ਦੀ ਖੇਤਾਂ ‘ਚ ਛਿੜਕਾਅ ਕਰਦੇ ਸਮੇਂ ਕਰੰਟ ਲੱਗਣ ਕਾਰਨ ਹੋਈ ਮੌਤ |

ਲੁਧਿਆਣਾ ‘ਚ ਕਰੰਟ ਲੱਗ ਜਾਣ ਕਾਰਣ ਇੱਕ ਕਿਸਾਨ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਨੌਜਵਾਨ ਖੇਤਾਂ ‘ਚ ਮੱਕੀ ਦੀ ਫ਼ਸਲ ਨੂੰ ਛਿੜਕਾਅ ਕਰ ਰਿਹਾ ਸੀ ਕਿ ਅਚਾਨਕ ਖੇਤਾਂ ‘ਚ ਲਟਕਦੀ ਬਿਜਲੀ ਦੀ ਤਾਰ ਉਸ ਦੇ ਸਰੀਰ ਨੂੰ ਛੂਹ ਜਾਂਦੀ ਹੈ। ਜਿਸ ਨਾਲ ਉਸ ਨੂੰ ਜ਼ੋਰਦਾਰ ਝਟਕਾ ਲੱਗਦਾ ਹੈ ‘ਤੇ ਮੌਕੇ ‘ਤੇ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ (20) ਵਾਸੀ ਬਲੀਬੇਗ ਬਸਤੀ ਵਜੋਂ ਕੀਤੀ ਗਈ ਹੈ।

ਕਿਸਾਨ ਰਾਕੇਸ਼ ਕੁਮਾਰ ਆਪਣੇ 9 ਸਾਥੀਆਂ ਸਣੇ ਮਾਛੀਵਾੜਾ ‘ਚ ਮੱਕੀ ਦੀ ਫਸਲ ਨੂੰ ਛਿੜਕਾਅ ਕਰਨ ਪਹੁੰਚਿਆ ਸੀ। ਰਾਕੇਸ਼ ਦੀ ਮੌਤ ਤੋਂ ਤੁਰੰਤ ਮਗਰੋਂ ਉਸ ਦੇ ਸਾਥੀਆਂ ਨੇ ਥਾਣਾ ਮਾਛੀਵਾੜਾ ਨੂੰ ਸੂਚਨਾ ਦਿੱਤੀ। ਥਾਣਾ ਮੁੱਖੀ ਦਵਿੰਦਰਪਾਲ ਸਿੰਘ ਮੌਕੇ ‘ਤੇ ਪੁੱਜੇ ਹਨ। ਬਿਜਲੀ ਦੀ ਸਪਲਾਈ ਬੰਦ ਕਰਕੇ ਪੁਲਿਸ ਨੇ ਰਾਕੇਸ਼ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।

ਇਸ ਹਾਦਸੇ ਬਾਰੇ ਕਿਸਾਨ ਰਾਕੇਸ਼ ਕੁਮਾਰ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਚਾਚਾ ਦਯਾਨੰਦ ਮੇਹਤੋ ਦਾ ਕਹਿਣਾ ਹੈ ਕਿ ਖੇਤ ‘ਚੋਂ ਲੰਘਦੀ ਬਿਜਲੀ ਦੀ ਤਾਰ ਹੇਠ ਆਉਣ ਦੀ ਵਜ੍ਹਾ ਨਾਲ ਉਸ ਦੇ ਭਤੀਜੇ ਦੀ ਮੌਤ ਹੋ ਗਈ ਹੈ।

ਜਾਣਕਾਰੀ ਦੇ ਅਨੁਸਾਰ ਖੇਤ ਦੇ ਮਾਲਕ ਰਾਜਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤ ਦੇ ਪਿਛਲੇ ਪਾਸੇ ਤੋਂ ਲਾਈਟ ਜਾਂਦੀ ਹੈ। ਇਸ ਵਜ੍ਹਾ ਕਰਕੇ ਤਾਰ ਇਥੋਂ ਵਿਛਾਈ ਹੋਈ ਸੀ। ਤਾਰਾਂ ਢਿੱਲੀਆਂ ਹੋਈਆਂ ਸੀ । ਰਾਕੇਸ਼ ਕੁਮਾਰ ਦਾ ਹੱਥ ਤਾਰ ਨੂੰ ਛੂਹ ਗਿਆ ਤੇ ਉਸ ਦੀ ਮੌਤ ਹੋ ਗਈ ਹੈ। ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਸ਼ੁਰੂ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments