ਲੁਧਿਆਣਾ ਵਿੱਚ ਇੱਕ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਇਹ ਸਾਰੀ ਘਟਨਾ ਹੈਬੋਵਾਲ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪੀੜਤਾ ਦੀ ਗਲੀ ‘ਚ ਘੁੰਮਦਾ ਹੁੰਦਾ ਸੀ। ਦੋਸ਼ੀ ਨੇ ਪਹਿਲਾਂ ਉਸ ਨੂੰ ਆਪਣੀਆਂ ਗੱਲਾਂ ਵਿੱਚ ਫਸਾਇਆ ਅਤੇ ਇਸ ਤੋਂ ਬਾਅਦ 28 ਫਰਵਰੀ ਨੂੰ ਉਸ ਨੂੰ ਆਪਣੇ ਘਰ ਲੈ ਕੇ ਗਿਆ। ਜਦੋਂ ਨਾਬਾਲਗ ਕੁੜੀ ਦੋਸ਼ੀ ਦੇ ਨਾਲ ਘਰ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ ਹੋਰ ਨੌਜਵਾਨ ਮੌਜੂਦ ਸੀ ।
ਜਦੋਂ ਨਾਬਾਲਗ ਕੁੜੀ ਸਾਰੇ ਨੌਜਵਾਨਾਂ ਨੂੰ ਦੇਖ ਕੇ ਭੱਜਣ ਲੱਗੀ ਤਾਂ ਦੋਸ਼ੀ ਨੇ ਉਸ ਨੂੰ ਫੜ ਲਿਆ ਅਤੇ ਧੱਕੇ ਨਾਲ ਉਸ ਨੂੰ ਕਮਰੇ ਵਿੱਚ ਲੈ ਗਿਆ। ਜਿੱਥੇ ਨੌਜਵਾਨਾਂ ਨੇ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਸਾਰੀ ਘਟਨਾ ਤੋਂ ਬਾਅਦ ਪੀੜਤਾ ਘਰ ਆ ਗਈ ਅਤੇ ਬਹੁਤ ਡਰ ਕੇ ਰਹਿਣ ਲੱਗੀ।
ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਕੁੜੀ ਦੀ ਮਾਂ ਨੇ ਉਸ ਨਾਲ ਗੱਲ ਕੀਤੀ ਅਤੇ ਉਸ ਦੇ ਡਰਨ ਦੀ ਵਜ੍ਹਾ ਪੁੱਛੀ। ਮਾਂ ਦੇ ਪੁੱਛੇ ਜਾਣ ‘ਤੇ ਬੱਚੀ ਨੇ ਉਸ ਨਾਲ ਵਾਪਰੀ ਸਾਰੀ ਘਟਨਾ ਦੱਸ ਦਿੱਤੀ । ਇਸ ‘ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਪੁਲਿਸ ਕੋਲ ਲੈ ਕੇ ਗਏ ਅਤੇ ਕੇਸ ਦਰਜ ਕਰਾਂ ਦਿੱਤਾ ।
ਪੁਲਿਸ ਨੇ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਅਮਿਤ ਕੁਮਾਰ ਵਾਸੀ ਫੈਂਟਾ ਕਲੋਨੀ, ਸੁਮਿਤ ਕੁਮਾਰ ਵਾਸੀ ਰਾਜੋਰੀ ਗਾਰਡਨ ਜੱਸੀਆਂ ਰੋਡ, ਅਸ਼ੀਸ਼ ਵਰਮਾ ਵਾਸੀ ਪਹਿਲਵਾਨ ਕਾ ਡੇਰਾ ਹੈਬੋਵਾਲ, ਰੋਹਿਤ ਵਾਸੀ ਹੈਬੋਵਾਲ ਅਤੇ ਕਮਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਹਾਲੇ ਸਾਰੇ ਮੁਲਜ਼ਮ ਫਰਾਰ ਹਨ,ਹੁਣ ਪੁਲਿਸ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਭਾਲ ਕਰ ਰਹੀ ਹੈ।