ਲੁਧਿਆਣਾ ਦੇ ਸਿਵਲ ਹਸਪਤਾਲ ‘ਚੋਂ ਸੋਮਵਾਰ ਸਵੇਰੇ ਤਿੰਨ ਦਿਨ ਦਾ ਬੱਚਾ ਚੋਰੀ ਹੋ ਚੁੱਕਿਆ ਹੈ । ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸਾਰੀ ਘਟਨਾ ਕੈਦ ਹੋ ਗਈ ਸੀ | ਕੈਮਰਿਆਂ ਦੇ ਅਨੁਸਾਰ ਇੱਕ ਆਦਮੀ ਅਤੇ ਇੱਕ ਔਰਤ ਓਟੀ ਕੰਪਲੈਕਸ ਵਿੱਚ ਆਰਾਮ ਕਰਨ ਲਈ ਰੁਕੇ ਹੋਏ ਸੀ।ਕੁਝ ਦੇਰ ਬਾਅਦ ਔਰਤ ਇਹ ਦੱਸ ਕੇ ਵਾਰਡ ‘ਚ ਵੜ ਗਈ ਕਿ ਉਸ ਦਾ ਇੱਕ ਮਰੀਜ਼ ਹੈ ਜਿਸ ਦਾ ਆਪਰੇਸ਼ਨ ਹੋ ਚੁੱਕਿਆ ਹੈ,ਉਸ ਨੂੰ ਮਿਲਣ ਲਈ ਜਾ ਰਹੀ ਹੈ। ਹਸਪਤਾਲ ਦੇ ਸਟਾਫ ਨੇ ਜਦੋ ਉਸ ਔਰਤ ਨੂੰ ਮਰੀਜ਼ ਦਾ ਨਾਂ ਪੁੱਛਿਆ ਤਾਂ ਉਸ ਦੇ ਦੱਸੇ ਹੋਏ ਨਾਮ ਦਾ ਕੋਈ ਮਰੀਜ਼ ਨਹੀਂ ਸੀ, ਪਰ ਫਿਰ ਉਹ ਔਰਤ ਵਾਰਡ ਵਿੱਚ ਦਾਖਲ ਹੋ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਔਰਤ ਨੇ ਬੱਚੇ ਨਾਲ ਖੇਡਣ ਦੇ ਬਹਾਨੇ ਉਸ ਨੂੰ ਚੁੱਕਿਆ ਸੀ ਅਤੇ ਮੌਕਾ ਮਿਲਣ ‘ਤੇ ਰਾਤ ਦੇ ਸਮੇਂ ਉਕਤ ਵਿਅਕਤੀ ਸਮੇਤ ਫਰਾਰ ਹੋ ਗਈ ਸੀ। ਥੋੜ੍ਹੇ ਸਮੇਂ ਬਾਅਦ ਜਦੋਂ ਔਰਤ ਸ਼ਬਨਮ ਵਾਸੀ ਕਾਰਾਬਰਾ ਰੋਡ ਬੈੱਡ ਤੋਂ ਉੱਠੀ ਤਾਂ ਉਹ ਹੈਰਾਨ ਰਹਿ ਗਈ। ਔਰਤ ਬੱਚੇ ਨੂੰ ਆਪਣੇ ਨੇੜੇ ਨਾ ਦੇਖ ਕੇ ਉੱਚੀ-ਉੱਚੀ ਰੋਣ ਲੱਗੀ ਜਾਂਦੀ ਹੈ |
ਬੱਚੇ ਦੀ ਮਾਂ ਸ਼ਬਨਮ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਸਟਾਫ ਨੂੰ ਦੱਸਿਆ ਕਿ ਉਸ ਦਾ ਬੱਚਾ ਚੋਰੀ ਹੋਇਆ ਹੈ ਤਾਂ ਹਸਪਤਾਲ ਦੇ ਸਟਾਫ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ। ਹਸਪਤਾਲ ਦੀਆ ਨਰਸਾਂ ਨੇ ਉਸ ਨੂੰ ਇਹ ਵੀ ਕਿਹਾ ਕਿ ਤੁਸੀਂ ਆਪਣੇ ਬੱਚੇ ਦਾ ਧਿਆਨ ਨਹੀਂ ਰੱਖ ਸਕਦੇ ਸੀ । ਬੱਚੇ ਦੀ ਮਾਂ ਸ਼ਬਨਮ ਨੇ ਸਟਾਫ ‘ਤੇ ਬੱਚਾ ਚੋਰੀ ਕਰਨ ਵਾਲਿਆਂ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਹੈ।