Friday, November 15, 2024
HomeBreakingਲੁਧਿਆਣਾ 'ਚ NRI ਔਰਤ ਨਾਲ ਕੁੱਟਮਾਰ ਕਰ 2 ਮੋਬਾਈਲ ਅਤੇ 30 ਹਜ਼ਾਰ...

ਲੁਧਿਆਣਾ ‘ਚ NRI ਔਰਤ ਨਾਲ ਕੁੱਟਮਾਰ ਕਰ 2 ਮੋਬਾਈਲ ਅਤੇ 30 ਹਜ਼ਾਰ ਰੁਪਏ ਦੀ ਹੋਈ ਲੁੱਟ-ਖੋਹ |

ਲੁਧਿਆਣਾ ਦੇ ਨੇੜੇ ਜਗਰਾਉਂ ਵਿੱਚ ਬੁਲੇਟ ਬਾਈਕ ਤੇ ਸਵਾਰ ਦੋ ਬਦਮਾਸ਼ਾਂ ਨੇ NRI ਔਰਤ ਅਤੇ ਉਸਦੀ ਭੈਣ ਨਾਲ ਕੁੱਟਮਾਰ ਕਰਕੇ ਲੁੱਟ-ਖੋਹ ਕੀਤੀ । ਬੁਲੇਟ ਬਾਈਕ ਤੇ ਸਵਾਰ ਬਦਮਾਸ਼ਾਂ ਵੱਲੋਂ ਇੱਕ NRI ਔਰਤ ਨਾਲ ਨੂੰ ਕੁੱਟ ਕੇ ਉਸ ਦਾ ਪਰਸ ਖੋਹ ਕੇ ਲੈ ਗਏ।

ਇੱਕ ਔਰਤ ਦੀ ਪਛਾਣ ਰਾਜਵੀਰ ਕੌਰ ਵਾਸੀ ਪਿੰਡ ਹੰਸ ਕਲਾਂ ਅਤੇ ਉਸ ਦੀ ਭੈਣ ਮਨਪ੍ਰੀਤ ਕੌਰ ਵਾਸੀ ਇੰਗਲੈਂਡ ਵਜੋਂ ਕੀਤੀ ਗਈ ਹੈ। ਰਾਜਵੀਰ ਕੌਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਆਪਣੀ ਭੈਣ ਮਨਪ੍ਰੀਤ ਕੌਰ ਨਾਲ ਪਿੰਡ ਆਲੀਵਾਲ ਤੋਂ ਸਕੂਟੀ ਐਕਟਿਵਾ ’ਤੇ ਪਿੰਡ ਹੰਸ ਕਲਾਂ ਨੂੰ ਜਾ ਰਹੇ ਸੀ। ਉਸ ਦੀ ਭੈਣ ਮਨਪ੍ਰੀਤ ਕੌਰ ਐਕਟਿਵਾ ਚਲਾ ਰਹੀ ਸੀ, ਅਸੀਂ ਪਿੰਡ ਪਹੁੰਚਣ ਹੀ ਵਾਲੇ ਸੀ ਕਿ ਰਸਤੇ ਵਿੱਚ ਦੋ ਨੌਜਵਾਨ ਬੁਲਟ ਬਾਈਕ ’ਤੇ ਸਵਾਰ ਹੋ ਕੇ ਕੋਲੋਂ ਲੰਘਣ ਲੱਗੇ ਸੀ |

ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੇ ਮਨਪ੍ਰੀਤ ਕੌਰ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਪਰ ਮਨਪ੍ਰੀਤ ਕੌਰ ਤੋਂ ਘਬਰਾਹਟ ‘ਚ ਸਕੂਟੀ ਰੁਕ ਗਈ। ਜਦੋਂ ਉਸ ਨੇ ਦੁਬਾਰਾ ਸਕੂਟੀ ਸ਼ੁਰੂ ਕਰਕੇ ਭਜਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਜ਼ਮੀਨ ‘ਤੇ ਡਿੱਗ ਪਈ।

ਇਸ ਦੌਰਾਨ ਦੋਵਾਂ ਬਦਮਾਸ਼ਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦਾ ਪਰਸ ਖੋਹ ਲਿਆ। ਰਾਜਵੀਰ ਕੌਰ ਨੇ ਦੱਸਿਆ ਉਸ ਦੇ ਪਰਸ ਵਿੱਚ ਇੱਕ ਆਈ-ਫੋਨ, ਇੱਕ ਸੈਮਸੰਗ ਮੋਬਾਈਲ, 25 ਤੋਂ 30 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸੀ , ਜਿਸ ਨੂੰ ਦੋਸ਼ੀ ਲੈ ਕੇ ਭੇਜ ਗਏ। ਹੁਣ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦੇ ਅਨੁਸਾਰ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments