ਜਾਣਕਾਰੀ ਦੇ ਅਨੁਸਾਰ ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ PM ਮੋਦੀ ਦੇ ਸਰਨੇਮ ਵਾਲੇ ਬਿਆਨ ਲਈ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। ਰਾਹੁਲ ਗਾਂਧੀ ਨੂੰ ਤੁਰੰਤ ਜ਼ਮਾਨਤ ਵੀ ਮਿਲ ਚੁੱਕੀ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਕਾਂਗਰਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ ।
ਕਾਂਗਰਸ ਦੀ ਸੰਸਦ ਮੈਂਬਰ ਰੇਣੂਕਾ ਚੌਧਰੀ ਨੇ ਪੀਐਮ ਮੋਦੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਗੱਲ ਕੀਤੀ ਹੈ। ਰੇਣੁਕਾ ਚੋਧਰੀ ਨੇ ਟਵੀਟ ‘ਚ ਲਿਖਿਆ- ‘ਇਸ ਹੰਕਾਰੀ ਵਿਅਕਤੀ ਨੇ ਮੈਨੂੰ ਰਾਜ ਸਭਾ ‘ਚ ਸ਼ੁਰਪਨਖਾ ਕਿਹਾ ਸੀ। ਮੈਂ ਉਸ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ਼ ਕਰਵਾ ਦੇਵਾਂਗੀ । ਹੁਣ ਦੇਖਦੇ ਹਾਂ ਕਿ ਅਦਾਲਤਾਂ ਕਿੰਨੀ ਤੇਜ਼ੀ ਨਾਲ ਕਾਰਵਾਈ ਕਰਦੀ ਹੈ ।ਰੇਣੁਕਾ ਚੌਧਰੀ ਨੇ ਰਾਜ ਸਭਾ ਦੀ ਕਾਰਵਾਈ ਦਾ ਵੀਡੀਓ ਟਵੀਟ ਵੀ ਸਾਂਝਾ ਕੀਤਾ ਹੈ |
ਰਾਜ ਸਭਾ ਦੀ ਕਾਰਵਾਈ ਦੀ ਇਸ ਟਵੀਟ ‘ਚ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਦੌਰਾਨ ਕਹਿ ਰਹੇ ਹਨ ਕਿ ਰੇਣੂਕਾ ਜੀ ਨੂੰ ਕੁਝ ਨਾ ਕਹੋ, ਅੱਜ ਰਾਮਾਇਣ ਤੋਂ ਬਾਅਦ ਅਜਿਹਾ ਹਾਸਾ ਸੁਣਨ ਦਾ ਮੌਕਾ ਮਿਲਿਆ ਹੈ।
ਭਾਰਤੀ ਸੰਵਿਧਾਨ ਦੀ ਧਾਰਾ 105 ਤਹਿਤ ਸਾਂਸਦਾਂ ਨੂੰ ਸਦਨ ਵਿਚ ਬੋਲਣ ‘ਤੇ ਕੁਝ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਹਨ। ਇਸ ਦੇ ਅਨੁਸਾਰ ਸਾਂਸਦ ਨੂੰ ਸਦਨ ਵਿਚ ਭਾਸ਼ਣ, ਕਿਸੇ ਬਿਆਨ ਜਾਂ ਕੀਤੇ ਗਏ ਕੰਮ ਲਈ ਕਾਨੂੰਨੀ ਕਾਰਵਾਈ ਤੋਂ ਛੋਟ ਹੈ। ਉਦਾਹਰਣ ਲਈ ਸਦਨ ਵਿਚ ਦਿੱਤੇ ਗਏ ਬਿਆਨ ਲਈ ਮਾਨਹਾਨੀ ਦਾ ਮੁਕੱਦਮਾ ਦਰਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਰੇਣੁਕਾ ਚੌਧਰੀ ਚਾਵੇ ਤਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਮਾਨਹਾਨੀ ਦਾ ਮਾਮਲਾ ਦਰਜ ਨਹੀਂ ਕਰਵਾ ਸਕਦੀ।