ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring)
ਨੇ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੇ ਵੀ ਸਹੁੰ ਚੁੱਕੀ। ਕਮਾਨ ਸੰਭਾਲਣ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੀ ਮਜ਼ਬੂਤੀ ਲਈ ਸੀਨੀਅਰ ਆਗੂਆਂ ਦੇ ਸਹਿਯੋਗ ਦੀ ਲੋੜ ਹੈ। ਮਨਮਰਜ਼ੀ ਦੀ ਰਣਨੀਤੀ ਨਾਲ ਸਫਲਤਾ ਪ੍ਰਾਪਤ ਨਹੀਂ ਹੁੰਦੀ। ਜੇਕਰ ਅਨੁਸ਼ਾਸਨ ਨਹੀਂ ਹੈ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਸਾਨੂੰ ਅਨੁਸ਼ਾਸਨ, ਲਗਨ ਅਤੇ ਸੰਵਾਦ ਅਪਨਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਆਖਰੀ ਦਮ ਤੱਕ ਲੜਾਂਗੇ।
ਭਾਰਤ ਭੂਸ਼ਣ ਆਸ਼ੂ ਨੇ ਕਹੀ ਇਹ ਗੱਲ
ਇਸ ਦੇ ਨਾਲ ਹੀ ਕਾਰਜਕਾਰੀ ਪ੍ਰਧਾਨ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਸ ਹਾਲਤ ਵਿੱਚ ਹੈ, ਉਸ ਵਿੱਚ ਸਾਨੂੰ ਬਹੁਤ ਹੀ ਚੁਣੌਤੀਪੂਰਨ ਜ਼ਿੰਮੇਵਾਰੀ ਮਿਲੀ ਹੈ। ਕਾਂਗਰਸੀ ਵਰਕਰ ਨਿਰਾਸ਼ ਹਨ। ਅਸੀਂ ਅਜਿਹੀ ਪਾਰਟੀ ਬਣਾਵਾਂਗੇ ਜਿਸ ਦਾ ਨਿੱਜੀ ਬ੍ਰਾਂਡਿੰਗ ਨਹੀਂ ਹੋਵੇਗਾ, ਸਿਰਫ ਕਾਂਗਰਸ ਦਾ ਝੰਡਾ ਹੋਵੇਗਾ।
ਸਿੱਧੂ ਤੇ ਕਾਂਗਰਸੀ ਆਗੂ ਸਮਾਗਮ ਵਿੱਚ ਹੋਏ ਸ਼ਾਮਲ
ਦੱਸ ਦੇਈਏ ਕਿ ਇਸ ਦੌਰਾਨ ਨਵਜੋਤ ਸਿੱਧੂ ਵੀ ਸਮਰਥਕਾਂ ਨਾਲ ਇੱਥੇ ਪਹੁੰਚੇ। ਇਸ ਤੋਂ ਇਲਾਵਾ ਕਈ ਸੀਨੀਅਰ ਕਾਂਗਰਸੀ ਆਗੂ ਵੀ ਸਮਾਗਮ ਵਿੱਚ ਸ਼ਾਮਲ ਹੋਏ।