ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਅੱਜ ਮੁਹਾਲੀ ਵਿਜੀਲੈਂਸ ਭਵਨ ਅੱਗੇ ਧਰਨਾ ਦਿੱਤਾ ਜਾਵੇਗਾ। ਕਾਂਗਰਸ ਨੇ ਸਰਕਾਰ ‘ਤੇ ਅੱਤਿਆਚਾਰ ਦਾ ਦੋਸ਼ ਲਾਇਆ ਹੈ। ਇਨ੍ਹਾਂ ਨੂੰ ਰੋਕਣ ਲਈ ਵਿਜੀਲੈਂਸ ਦੀ ਇਮਾਰਤ ਦੇ ਆਲੇ-ਦੁਆਲੇ ਬੈਰੀਕੇਡ ਲਾਏ ਗਏ ਹਨ।
Punjab Vigilance Bureau need not do any fortification. @INCIndia leaders, including MLAs & ex-ministers/MLAs are not coming to storm it, but to present ourselves just in case you need anyone/all of us, you can detain. We’re trying to make your job easy & save your “precious” time pic.twitter.com/oihKiwrl6U
— Amarinder Singh Raja Warring (@RajaBrar_INC) August 22, 2022
ਰਾਜਾ ਵੜਿੰਗ ਨੇ ਟਵੀਟ ਕੀਤਾ, ”ਪੰਜਾਬ ਵਿਜੀਲੈਂਸ ਬਿਊਰੋ ਨੂੰ ਕਿਸੇ ਕਿਲੇ ਦੀ ਲੋੜ ਨਹੀਂ ਹੈ। ਇਸ ਦਾ ਵਿਰੋਧ ਕਰਨ ਲਈ ਵਿਧਾਇਕ ਅਤੇ ਸਾਬਕਾ ਮੰਤਰੀ/ਵਿਧਾਇਕ ਸਮੇਤ ਕਾਂਗਰਸੀ ਆਗੂ ਨਹੀਂ ਆ ਰਹੇ ਪਰ ਜੇਕਰ ਤੁਹਾਨੂੰ ਜਾਂ ਸਾਡੀ ਕਿਸੇ ਨੂੰ ਲੋੜ ਹੈ ਤਾਂ ਅਸੀਂ ਪੇਸ਼ ਹੋਣ ਲਈ ਆ ਰਹੇ ਹਾਂ, ਤੁਸੀਂ ਸਾਨੂੰ ਹਿਰਾਸਤ ਵਿਚ ਲੈ ਸਕਦੇ ਹੋ। ਅਸੀਂ ਤੁਹਾਡੇ ਕੰਮ ਨੂੰ ਆਸਾਨ ਬਣਾਉਣ ਅਤੇ ਤੁਹਾਡਾ “ਕੀਮਤੀ” ਸਮਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।