Monday, February 24, 2025
HomeEntertainmentਰਾਜਸਥਾਨ ਦੇ ਸ਼ਾਨਦਾਰ ਕਿਲੇ 'ਚ ਵਿਆਹ ਦੇ ਬੰਧਨ ਚ ਜੁੜਣ ਜਾ ਰਹੇ...

ਰਾਜਸਥਾਨ ਦੇ ਸ਼ਾਨਦਾਰ ਕਿਲੇ ‘ਚ ਵਿਆਹ ਦੇ ਬੰਧਨ ਚ ਜੁੜਣ ਜਾ ਰਹੇ ਨੇ ਸਿਧਾਰਥ ਤੇ ਕਿਆਰਾ, ਵੱਡੀਆਂ ਵੱਡੀਆਂ ਹਸਤੀਆਂ ਹੋਣਗੀਆਂ ਸ਼ਾਮਿਲ

ਦੋਵਾਂ ਦੇ ਵਿਆਹ ਦੀ ਮਹਿਮਾਨ ਲਿਸਟ ਚ ਬਾਲੀਵੁੱਡ ਤੇ ਹੋਰ ਖੇਤਰਾਂ ਦੀਆਂ ਹਸਤੀਆਂ ਨੂੰ ਬੁਲਾਵਾ ਭੇਜਿਆ ਗਿਆ ਹੈ। ਇਸ ਵਿੱਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਕਰਨ ਜੌਹਰ, ਵਰੁਣ ਧਵਨ ਅਤੇ ਈਸ਼ਾ ਅੰਬਾਨੀ ਤੱਕ ਕਈ ਕਲਾਕਾਰਾਂ ਦੇ ਨਾਂ ਸ਼ਾਮਿਲ ਹਨ |

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਕੁਝ ਦਿਨਾਂ ਤੋਂ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ਵਿੱਚ ਨੇ । ਖ਼ਬਰ ਦੇ ਅਨੁਸਾਰ 6 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣ ਗੇ | ਇਸ ਸ਼ਾਨਦਾਰ ਵਿਆਹ ਦੀ ਮਹਿਮਾਨ ਸੂਚੀ ਸਾਹਮਣੇ ਆ ਚੁਕੀ ਹੈ। ਸੂਤਰਾਂ ਦੇ ਅਨੁਸਾਰ ਇਹ ਵਿਆਹ ਪੂਰੀ ਤਰ੍ਹਾਂ ਇੱਕ ਪ੍ਰਾਇਵੇਟ ਸਮਾਰੋਹ ਹੋਵੇਗਾ। ਨਾਲ ਹੀ ਸਿਰਫ 100-125 ਮਹਿਮਾਨ ਸ਼ਿਰਕਤ ਕਰਨਗੇ |

ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਵੀ ਵਿਆਹ ਵਿੱਚ ਸ਼ਮਿਲ ਹੋਣਗੇ, ਕਿਉਂਕਿ ਕਿਆਰਾ ਅਤੇ ਸ਼ਾਹਿਦ ਬਹੁਤ ਕਰੀਬੀ ਦੋਸਤ ਹਨ। ਕਿਆਰਾ-ਸਿਧਾਰਥ ਇਸ ਵਿਆਹ ਵਿੱਚ ਆਪਣੇ ਬਚਪਨ ਦੇ ਦੋਸਤਾਂ ਨੂੰ ਵੀ ਸ਼ਾਮਿਲ ਕਰਨਗੇ |ਦੱਸਿਆ ਜਾ ਰਿਹਾ ਹੈ ਕਿ ਮਹਿਮਾਨਾਂ ਲਈ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਇੱਕ ਲਗਜ਼ਰੀ ਵਿਲਾ ਬੁੱਕ ਕੀਤਾ ਗਿਆ, ਜਿਸ ਵਿੱਚ ਲਗਭਗ 80 ਕਮਰੇ ਦੱਸੇ ਜਾ ਰਹੇ ਨੇ |

Sidharth Kiara Wedding: ਰਾਜਸਥਾਨ ਦੇ ਸ਼ਾਨਦਾਰ ਕਿਲੇ 'ਚ ਹੋਵੇਗਾ ਸਿਧਾਰਥ ਕਿਆਰਾ ਦਾ ਵਿਆਹ, ਕਰੋੜਾਂ 'ਚ ਇੱਕ ਦਿਨ ਦਾ ਕਿਰਾਇਆ

ਇਸ ਤੋਂ ਇਲਾਵਾ ਜੋੜੇ ਦੇ ਵਿਆਹ ‘ਚ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਕੀਤੇ ਗਏ ਨੇ, ਪ੍ਰੀ-ਵੈਡਿੰਗ ਤੋਂ ਲੈ ਕੇ ਵਿਆਹ ਤੱਕ ਸਾਰੇ ਫੰਕਸ਼ਨ ਪੈਲੇਸ ਦੇ ਅੰਦਰ ਕੀਤੇ ਜਾਣਗੇ। ਖ਼ਬਰ ਦੇ ਅਨੁਸਾਰ ਇਸ ਪੈਲੇਸ ‘ਚ ਵਿਆਹ ਦਾ ਰੋਜ਼ਾਨਾ ਕਿਰਾਇਆ 1 ਤੋਂ 2 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ |ਦੋਵਾਂ ਨਾਲ ਜੁੜੇ ਕਰੀਬੀ ਦੋਸਤ ਨੇ ਦੱਸਿਆ ਸੀ, ‘ਸਿਧਾਰਥ ਅਤੇ ਕਿਆਰਾ ਦੇ ਪ੍ਰੀ-ਵੈਡਿੰਗ ਫੰਕਸ਼ਨ 4 ਅਤੇ 5 ਫਰਵਰੀ ਤੋਂ ਸ਼ੁਰੂ ਹੋਣਗੇ | ਦੋਵਾਂ ਦੀ ਹਲਦੀ ਅਤੇ ਸੰਗੀਤ ਸਮਾਰੋਹ ਵੀ ਵਿਆਹ ਵਾਲੇ ਦਿਨ ਹੀ ਹੋਣਗੇ। ਰਾਜਸਥਾਨ ਵਿੱਚ ਵਿਆਹ ਤੋਂ ਬਾਅਦ, ਮੁੰਬਈ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦਾ ਇੰਤਜਾਮ ਕੀਤਾ ਜਾਵੇਗਾ |

RELATED ARTICLES

LEAVE A REPLY

Please enter your comment!
Please enter your name here

Most Popular

Recent Comments