ਨਵੀਂ ਦਿੱਲੀ: ਸੰਸਦ ‘ਚ ਰਾਘਵ ਚੱਢਾ ਨੇ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਟੀਵੀ ਚੈਨਲਾਂ ‘ਤੇ ਭੜਕਾਊ ਬਹਿਸਾਂ ਦਾ ਮੁੱਦਾ ਉਠਾਇਆ। ਐਮਪੀ ਚੱਢਾ ਨੇ ਕਿਹਾ ਕਿ ਅਜਿਹੇ ਨਿਊਜ਼ ਚੈਨਲ ਮਾਨਸਿਕ ਪ੍ਰਦੂਸ਼ਣ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਸਰਕਾਰ ਇਨ੍ਹਾਂ ਵਿਰੁੱਧ ਜਾਂ ਇਸ ਸਬੰਧੀ ਕੋਈ ਨੀਤੀ ਬਣਾ ਰਹੀ ਹੈ?
ਐੱਮਪੀ ਚੱਢਾ ਦੇ ਸਵਾਲ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ‘ਤੇ ਪਹਿਲਾਂ ਹੀ 3-ਪੱਧਰੀ ਸ਼ਿਕਾਇਤ ਨਿਵਾਰਣ ਦੀ ਵਿਵਸਥਾ ਹੈ। ਜੇਕਰ ਕੋਈ ਇਸ ਵਿੱਚ ਆਪਣੀ ਸ਼ਿਕਾਇਤ ਭੇਜਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਪਹਿਲੇ, ਦੂਜੇ ਜਾਂ ਤੀਜੇ ਪੱਧਰ ‘ਤੇ ਇਸ ਦਾ ਨਿਪਟਾਰਾ ਕੀਤਾ ਜਾਵੇਗਾ। ਫਿਲਹਾਲ ਰਾਘਵ ਚੱਢਾ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।