ਲੁਧਿਆਣਾ ਦੇ ਮਲੌਦ ਪਿੰਡ ਰੋਸਿਆਣਾ ਵਿਖੇ ਇੱਕ ਹਾਦਸੇ ਵਿੱਚ ਡੇਢ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਜਿਸ ਵਿੱਚ ਇੱਕ ਮਾਸੂਮ ਬੱਚਾ ਉਬਲਦੇ ਪਾਣੀ ਦੀ ਬਾਲਟੀ ਵਿੱਚ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ |
ਲੁਧਿਆਣਾ ਦੇ ਮਲੌਦ ਪਿੰਡ ਰੋਸਿਆਣਾ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਿਆ,ਜਿਸ ਦੌਰਾਨ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ। ਜਿਸ ਚ ਇੱਕ ਬੱਚਾ ਉਬਲਦੇ ਪਾਣੀ ਦੀ ਬਾਲਟੀ ਵਿੱਚ ਡਿੱਗ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ |ਇਸ ਕਾਰਨ ਬੱਚੇ ਦੀ ਮੌਤ ਹੋ ਗਈ। ਮ੍ਰਿਤ ਬੱਚੇ ਦੀ ਪਛਾਣ ਮਨਵੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਰੋਸੀਆਣਾ ਵਜੋਂ ਕੀਤੀ ਗਈ ਹੈ |
ਖ਼ਬਰ ਦੇ ਮੁਤਾਬਿਕ ਮਨਵੀਰ ਸਿੰਘ ਦੀ ਮਾਤਾ ਆਪਣੇ ਬੱਚੇ ਨੂੰ ਨਹਾਉਣ ਲਈ ਬਾਲਟੀ ਵਿੱਚ ਬਿਜਲੀ ਦੀ ਰਾਡ ਨਾਲ ਪਾਣੀ ਨੂੰ ਗਰਮ ਕੀਤਾ ਸੀ। ਫਿਰ ਪਾਣੀ ਦੇ ਗਰਮ ਹੋਣ ਤੇ ਮਾਂ ਬਿਜਲੀ ਦੀ ਰਾਡ ਨੂੰ ਕਮਰੇ ਵਿੱਚ ਰੱਖਣ ਲਈ ਗਈ। ਜਿਸ ਦੌਰਾਨ ਬਾਲਟੀ ਨੂੰ ਫੜ ਕੇ ਖੜ੍ਹਾ ਮਨਵੀਰ ਸਿੰਘ ਬਾਲਟੀ ਦੇ ਵਿੱਚ ਡਿੱਗ ਜਾਂਦਾ ਹੈ ।
ਫਿਰ ਉਬਲਦੇ ਪਾਣੀ ‘ਚ ਡਿੱਗੇ ਬੱਚੇ ਨੇ ਦਰਦ ਨਾਲ ਤੜਫ ਦੇ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਜਿਸ ਨਾਲ ਘਰ ‘ਚ ਆਸ ਪਾਸ ਦੇ ਲੋਕ ਇਕੱਠੇ ਹੋ ਗਏ। ਬੁਰੀ ਤਰ੍ਹਾਂ ਝੁਲਸ ਗਏ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ |ਰਾਜਿੰਦਰਾ ਹਸਪਤਾਲ ‘ਚ ਬੱਚੇ ਦੀ ਹਾਲਤ ‘ਚ ਸੁਧਾਰ ਨਹੀਂ ਹੋਇਆ। ਫਿਰ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਪੀਜੀਆਈ ਵਿੱਚ ਇਲਾਜ਼ ਦੌਰਾਨ ਬੱਚੇ ਦੀ ਮੌਤ ਹੋ ਗਈ।
ਇਸ ਦੌਰਾਨ ਪੁਲਿਸ ਚੌਂਕੀ ਦੇ ਇੰਚਾਰਜ ਆਈ.ਓ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਪੁਲਿਸ ਨੂੰ ਬੱਚੇ ਦੀ ਮੌਤ ਬਾਰੇ ਹਸਪਤਾਲ ਤੋਂ ਜਾਣਕਾਰੀ ਮਿਲੀ ਸੀ, ਜਿਸ ਕਾਰਨ ਪੁਲਿਸ ਮੌਕੇ ‘ਤੇ ਪਹੁੰਚੀ| ਲੇਕਿਨ ਕਾਨੂੰਨੀ ਤੌਰ ‘ਤੇ ਬੱਚੇ ਦਾ ਪੋਸਟਮਾਰਟਮ ਉਦੋਂ ਤੱਕ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਬੱਚਾ ਪੂਰੀ ਤਰ੍ਹਾਂ ਦੰਦ ਨਹੀਂ ਕੱਢ ਦਿੰਦਾ। ਉਮਰ ਦੇ ਘੱਟ ਹੋਣ ਕਾਰਨ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕੀਤੇ ਬਗੈਰ ਬੱਚੇ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਪ ਦਿੱਤੀ।