ਮਹਾਰਾਸ਼ਟਰ ਦੇ ਪੁਣੇ ਬੈਂਗਲੁਰੂ ਹਾਈਵੇਅ ‘ਤੇ ਟਰੱਕ ਤੇ ਇੱਕ ਨਿੱਜੀ ਬੱਸ ਦੇ ਵਿਚਾਲੇ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਇਸ ਵਿਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਬਿਨ੍ਹਾਂ ਘਟਨਾ ਵਿੱਚ 22 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਦੇ ਨਾਲ ਟੱਕਰ ਹੋਣ ਦੇ ਨਾਲ ਟਰੱਕ ਪਲਟ ਗਿਆ ਸੀ।
ਜਾਣਕਾਰੀ ਦੇ ਅਨੁਸਾਰ ਟਰੱਕ ਤੇ ਬੱਸ ਵਿੱਚ ਟੱਕਰ ਹੋਣ ਤੇ ਲੋਕਾਂ ਦੀਆ ਆਵਾਜ਼ਾਂ ਸੁਨ ਕੇ ਲੋਕ ਮੌਕੇ ਤੇ ਪਹੁੰਚ ਗਏ। ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਵਾਹਨਾਂ ਤੋਂ ਬਾਹਰ ਕੱਢਿਆ ਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਿਆ ਗਿਆ ।
ਇਹ ਘਟਨਾ ਮਹਾਰਾਸ਼ਟਰ ਦੇ ਨੇੜੇ ਪੁਣੇ-ਬੰਗਲੌਰ ਹਾਈਵੇ ‘ਤੇ ਸਵੇਰੇ 3 ਵਜੇ ਵਾਪਰਿਆ ਹੈ। ਇਸ ਘਟਨਾ ਦਾ ਅਸਲ ਕਾਰਨ ਪਤਾ ਨਹੀਂ ਲੱਗਾ । ਪੁਲਿਸ ਨੇ ਹੁਣ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।