ਐਕਟਰੈਸ ਅਨੁਸ਼ਕਾ ਸ਼ਰਮਾ ਦੀਆ ਬੰਬੇ ਹਾਈਕੋਰਟ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ| ਬੀਤੇ ਕੁਝ ਸਮੇਂ ਤੋਂ ਅਦਾਕਾਰਾ ਦਾ ਨਾਮ 2012-13 ਅਤੇ 2013-14 ਦੀ ਮਿਆਦ ਲਈ ਸੇਲ ਟੈਕਸ ਨੋਟਿਸ ਨੂੰ ਲੈ ਕੇ ਚਰਚਾ ‘ਚ ਹਨ। ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇਸ ਸੇਲ ਟੈਕਸ ਨੋਟਿਸ ਦੇ ਵਿਰੁੱਧ ਅਦਾਲਤ ‘ਚ ਪਟੀਸ਼ਨ ਦਰਜ਼ ਕਰਵਾਈ ਸੀ। ਹੁਣ ਬੰਬੇ ਹਾਈ ਕੋਰਟ ਨੇ ਇਸ ਕੇਸ ਨੂੰ ਲੈ ਕੇ ਅਦਾਕਾਰਾ ਨੂੰ ਫੈਸਲਾ ਦੇ ਦਿੱਤਾ ਹੈ।
ਜਾਣਕਾਰੀ ਦੇ ਅਨੁਸਾਰ ਅਨੁਸ਼ਕਾ ਸ਼ਰਮਾ ਦੀ ਸੇਲ ਟੈਕਸ ਨੋਟਿਸ ਨੂੰ ਲੈ ਕੇ ਬੰਬੇ ਹਾਈ ਕੋਰਟ ‘ਚ ਹੁਣ ਹੀ ਸੁਣਵਾਈ ਪੂਰੀ ਹੋਈ ਹੈ । ਕੋਰਟ ਨੇ ਅਦਾਕਾਰਾ ਦੀਆਂ ਪਟੀਸ਼ਨਾਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ ਵਿਕਰੀ ਕਰ ਦੇ ਡਿਪਟੀ ਕਮਿਸ਼ਨਰ ਅੱਗੇ ਅਪੀਲ ਦਰਜ਼ ਕਰਨ ਦਾ ਕਿਹਾ ਗਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਆਖਿਆ ਹੈ ਕਿ – ਜਦੋਂ ਸਾਲਸੀ ਦਾ ਪ੍ਰਬੰਧ ਹੈ ਤਾਂ ਫਿਰ ਸਿੱਧੇ ਹਾਈ ਕੋਰਟ ਕਿਉਂ ਆਉਣਾ ਹੋਇਆ ।ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ 2012 ਤੋਂ 2016 ਵਿਚਕਾਰ ਵਿਕਰੀ ਕਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਮਹਾਰਾਸ਼ਟਰ ਵੈਲਿਊ ਐਡਿਡ ਟੈਕਸ ਐਕਟ ਦੇ ਤਹਿਤ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ,ਜੋ ਇਨ੍ਹਾਂ ਸਾਲਾਂ ਲਈ ਟੈਕਸ ਦੀ ਮੰਗ ਸੀ ।
ਇਸ ਕੇਸ ਨੂੰ ਲੈ ਕੇ ਅਦਾਕਾਰਾ ਦੇ ਵਿਰੁੱਧ ਚਲਦੇ ਹੋਏ ਸੇਲ ਟੈਕਸ ਵਿਭਾਗ ਨੇ ਬੰਬੇ ਹਾਈ ਕੋਰਟ ਨੂੰ ਮਾਮਲੇ ‘ਚ ਦੱਸਿਆ ਸੀ ਕਿ- ਅਵਾਰਡ ਸਮਾਰੋਹ ‘ਚ ਆਪਣੀ ਪੇਸ਼ਕਾਰੀ ‘ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣਾ ਕਾਪੀਰਾਈਟ ਹੁੰਦਾ ਸੀ ਅਤੇ ਇਸ ਦੌਰਾਨ ਜੋ ਵੀ ਕਮਾਈ ਹੁੰਦੀ ਹੈ, ਇਸ ‘ਤੇ ਵਿਕਰੀ ਟੈਕਸ ਦੇਣਾ ਉਨ੍ਹਾਂ ਦਾ ਫਰਜ਼ ਹੈ।