ਸਭ ਨੂੰ ਪਤਾ ਹੀ ਹੈ ਨਕਦੀ ਅਤੇ ਗਹਿਣੇ ਰੱਖਣ ਲਈ ਸਭ ਤੋਂ ਸੁਰੱਖਿਅਤ ਥਾਂ ਬੈਂਕ ਦਾ ਲੋਕਰ ਹੈ| ਕਿਉਂਕਿ 24 ਘੰਟੇ ਉੱਚ ਸੁਰੱਖਿਆ ਵਿੱਚ ਰਹਿੰਦਾ ਹੈ। ਗਾਰਡ, ਕੈਮਰਿਆਂ ਅਤੇ ਸੁਰੱਖਿਆ ਵਿਚਕਾਰ ਕਿਤੇ ਵੀ ਪੈਸੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੁੰਦਾ । ਇਹੋ ਸਭ ਸੋਚ ਕੇ ਉਦੈਪੁਰ ਦੀ ਇੱਕ ਔਰਤ ਨੇ ਲੱਖਾਂ ਰੁਪਏ ਆਪਣੇ ਲੋਕਰ ਵਿੱਚ ਰੱਖੇ ਹੋਏ ਸਨ, ਜੋ ਚੋਰੀ ਨਹੀਂ ਹੋਏ ਸਗੋਂ ‘ਗਾਇਬ’ ਹੋ ਗਏ ਹਨ। ਇਹ ਇਸ ਤਰ੍ਹਾਂ ਕਿ ਸਾਰਾ ਪੈਸਾ ਦੀਮਕ ਨੇ ਚੱਟ ਕਰ ਦਿੱਤਾ । ਇਹ ਮਾਮਲਾ ਰਾਜਸਥਾਨ ਦੇ ਉਦੈਪੁਰ ਸ਼ਹਿਰ ਦਾ ਹੈ।
ਮਹੇਸ਼ ਸਿੰਘਵੀ ਨਾਮ ਦੇ ਵਿਅਕਤੀ ਨੇ ਉਦੈਪੁਰ ‘ਚ ਪੰਜਾਬ ਨੈਸ਼ਨਲ ਬੈਂਕ ਦੀ ਕਾਲਾਜੀ-ਗੋਰਾਜੀ ਬ੍ਰਾਂਚ ‘ਚ ਆਪਣੀ ਪਤਨੀ ਸੁਨੀਤਾ ਮਹਿਤਾ ਦੇ ਨਾਂ ‘ਤੇ ਲੋਕਰ ਲਿਆ ਸੀ। ਉਸ ਨੂੰ ਲੋਕਰ ਨੰਬਰ 265 ਮਿਲਿਆ ਸੀ, ਜਿਸ ਵਿਚ ਉਸ ਨੇ 2.15 ਲੱਖ ਰੁਪਏ ਰੱਖੇ ਹੋਏ ਸਨ। ਉਸ ਨੇ ਮਈ 2022 ਵਿੱਚ ਲੋਕਰ ਖੁਲਵਾਇਆ ਸੀ, ਉਸ ਸਮੇ ਪੈਸੇ ਪੂਰੀ ਤਰ੍ਹਾਂ ਸੁਰੱਖਿਅਤ ਸੀ | ਲੋੜ ਪੈਣ ‘ਤੇ ਉਹ 9 ਫਰਵਰੀ (ਵੀਰਵਾਰ) ਨੂੰ ਪੈਸੇ ਕਢਵਾਉਣ ਲਈ ਪਹੁੰਚ ਗਈ। ਜਦੋਂ ਉਸ ਨੇ ਲੋਕਰ ਨੂੰ ਖੋਲ੍ਹਿਆ ਤਾਂ ਦੇਖਿਆ ਕਿ ਦੀਮਕ ਨੇ ਨੋਟਾਂ ਦੇ ਬੰਡਲ ਨੂੰ ਖਾ ਲਿਆ ਸੀ ਅਤੇ ਉਹ ਪਾਊਡਰ ਵਾਂਗ ਬਣ ਗਏ ਸਨ।
ਮਹੇਸ਼ ਸਿੰਘਵੀ ਨੇ ਦੋਸ਼ ਲਗਾਇਆ ਕਿ ਬੈਂਕ ਮੈਨੇਜਮੈਂਟ ਨੇ ਪੈਸਟ ਕੰਟਰੋਲ ਨਹੀਂ ਕਰਵਾਇਆ, ਇਸ ਲਈ ਲੋਕਰ ‘ਚ ਦੀਮਕ ਲੱਗ ਗਈ। ਲੋਕਰ ਦੇ ਅੰਦਰ ਹੋਰ ਵੀ ਸਾਮਾਨ ਰੱਖਿਆ ਹੋਇਆ ਹੈ, ਉਸ ਦੇ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੋ ਸਕਦੀ ਹੈ । ਪੂਰੇ ਮਾਮਲੇ ਦੀ ਸ਼ਿਕਾਇਤ ਬੈਂਕ ਮੈਨੇਜਮੈਂਟ ਨੂੰ ਕਰ ਦਿੱਤੀ ਗਈ ਹੈ।
ਬ੍ਰਾਂਚ ਦੇ ਸੀਨੀਅਰ ਮੈਨੇਜਰ ਨੇ ਦੱਸਿਆ ਕਿ ਗਾਹਕਾਂ ਦੇ ਹੋਏ ਨੁਕਸਾਨ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਗਾਹਕਾਂ ਨੂੰ ਵਾਪਸ ਬੈਂਕ ਬੁਲਾਇਆ ਗਿਆ ਹੈ, ਤਾਂ ਜੋ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਬੈਂਕ ਦੇ ਅੰਦਰ ਸਿਲਾਂ ਹੋਣ ਕਾਰਨ ਦੀਮਕ ਨੇ ਨੁਕਸਾਨ ਕੀਤਾ ਹੈ।
ਇਸ ਸਾਰੇ ਮਾਮਲੇ ਦੀ ਜਾਣਕਾਰੀ ਬੈਂਕ ਨੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਬੈਂਕ ਵਿੱਚ ਜਲਦਬਾਜ਼ੀ ਵਿੱਚ ਪੈਸਟ ਕੰਟਰੋਲ ਦਾ ਛਿੜਕਾਅ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੈਂਕ ‘ਚ 20 ਤੋਂ 25 ਲੋਕਰ ਅਜਿਹੇ ਹੋ ਸਕਦੇ ਹਨ, ਜਿਨ੍ਹਾਂ ‘ਚ ਦੀਮਕ ਲੱਗਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਹੁਣ ਬੈਂਕ ਮੈਨੇਜਮੈਂਟ ਨੇ ਲੋਕਰ ਦੇ ਮਾਲਕਾਂ ਨੂੰ ਬ੍ਰਾਂਚ ‘ਚ ਬੁਲਾ ਲਿਆ ਹੈ, ਤਾਂ ਜੋ ਹੋਰ ਲੋਕਰਾ ਦੀ ਵੀ ਜਾਂਚ ਕੀਤੀ ਜਾ ਸਕੇ।