(ਹਰਮਨ ਜੰਡੂ): ਹਾਲ ਹੀ ‘ਚ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਇੱਕ ਰਾਸ਼ਟਰੀ ਚੈਂਪੀਅਨਸ਼ਿਪ ਈਵੈਂਟ ਦੌਰਾਨ ਇੱਕ ਭਾਜਪਾ ਸਾਂਸਦ ਮੈਂਬਰ ਇੱਕ ਪਹਿਲਵਾਨ ਨੂੰ ਥੱਪੜ ਮਾਰਦੇ ਹੋਏ ਕੈਮਰੇ ਵਿੱਚ ਕੈਦ ਹੋ ਗਿਆ ਹੈ। ਦੱਸ ਦਈਏ ਕਿ ਬ੍ਰਿਜਭੂਸ਼ਣ ਸ਼ਰਨ ਸਿੰਘ, ਜੋ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ, ਨੂੰ ਸਟੇਜ ਤੋਂ ਬਾਹਰ ਜਾਣ ਤੋਂ ਪਹਿਲਾਂ ਨੌਜਵਾਨ ਪਹਿਲਵਾਨ ਨੂੰ ਦੋ ਵਾਰ ਮਾਰਦੇ ਹੋਏ ਵੀਡੀਓ ਵਿੱਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ।
ਓਥੇ ਹੀ ਸ੍ਰੀ ਸਿੰਘ, ਜੋ ਲੋਕ ਸਭਾ ਵਿੱਚ ਉੱਤਰ ਪ੍ਰਦੇਸ਼ ਦੇ ਕੈਸਰਗੰਜ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਰਾਂਚੀ ਦੇ ਸ਼ਹੀਦ ਗਣਪਤ ਰਾਏ ਇਨਡੋਰ ਸਟੇਡੀਅਮ ਵਿੱਚ ਅੰਡਰ-15 ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਮੌਜੂਦ ਸਨ।
ਤਫਤੀਸ਼ ਤੋਂ ਬਾਅਦ ਪਤਾ ਲੱਗਾ ਕਿ ਪਹਿਲਵਾਨ ਨੂੰ ਵੱਧ ਉਮਰ ਦੇ ਕਾਰਨ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਹਾਲਾਂਕਿ, ਉਹ ਸ੍ਰੀ ਸਿੰਘ ਨੂੰ ਅੰਡਰ-15 ਈਵੈਂਟ ਵਿੱਚ ਹਿੱਸਾ ਲੈਣ ਦੀ ਆਗਿਆ ਦੇਣ ਲਈ ਜ਼ੋਰ ਪਾਉਂਦਾ ਰਿਹਾ, ਜਿਸ ਤੋਂ ਬਾਅਦ ਸੰਸਦ ਮੈਂਬਰ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਗਏ ਅਤੇ ਉਹਨਾਂ ਨੇ ਨੌਜਵਾਨ ਖਿਡਾਰੀ ਦੇ ਥੱਪੜ ਮਾਰ ਦਿੱਤਾ।