ਬਾਲੀਵੁੱਡ ਐਕਟਰਸ ਪਰਿਣੀਤੀ ਚੋਪੜਾ ‘ਆਪ’ ਨੇਤਾ ਰਾਘਵ ਚੱਢਾ ਨਾਲ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਹੁਣ ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਆਪਣੇ ਵਿਆਹ ਦੀਆਂ ਖਬਰਾਂ ‘ਤੇ ਚੁੱਪੀ ਤੋੜੀ ਦਿੱਤੀ ਹੈ।
ਬਾਲੀਵੁੱਡ ਅਤੇ ਰਾਜਨੀਤੀ ਦੋਵਾਂ ਦਾ ਆਪਸ ‘ਚ ਦਿਲ ਜੁੜ ਹੀ ਜਾਂਦਾ ਹੈ। ਬਾਲੀਵੁੱਡ ਦਾ ਰਾਜਨੀਤੀ ਨਾਲ ਰਿਸ਼ਤਾ ਜੁੜਨਾ ਕੋਈ ਨਵੀਂ ਗੱਲ ਨਹੀਂ ਹੈ । ਪਰਿਣੀਤੀ ਚੋਪੜਾ ਵੀ ਹੁਣ ਵਿਆਹ ਕਰਵਾ ਕੇ ਸੈਟਲ ਹੋਣ ਲਈ ਤਿਆਰ ਹੈ। ਜਾਣਕਾਰੀ ਦੇ ਅਨੁਸਾਰ ਉਹ ਜਲਦ ਹੀ ‘ਆਪ’ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਵਾਓਣ ਜਾ ਰਹੇ ਹਨ। ਫਿਹਲਾਲ ਵਿਆਹ ਦੀ ਖ਼ਬਰ ਤੇ ਹਾਲੇ ਪੱਕੀ ਮੋਹਰ ਨਹੀਂ ਲੱਗੀ ਸੀ ਪਰ ਹੁਣ ਅਦਾਕਾਰਾ ਨੇ ਵਿਆਹ ਦੀ ਗੱਲ ਤੇ ਪ੍ਰਤੀਕਿਰਿਆ ਦੇ ਦਿੱਤੀ ਹੈ।
ਅਦਾਕਾਰਾ ਪਰਿਣੀਤੀ ਚੋਪੜਾ ਦੇ ਵਿਆਹ ਦੀ ਚਰਚਾ ‘ਚ ਉਹ ਏਅਰਪੋਰਟ ‘ਤੇ ਨਜ਼ਰ ਆਏ ਹਨ। ਇਸ ਦੌਰਾਨ ਉਨ੍ਹਾਂ ਤੋਂ ਵਿਆਹ ਬਾਰੇ ਪੁੱਛਿਆ ਗਿਆ। ਪਰਿਣੀਤੀ ਚੋਪੜਾ ਨੇ ਆਪ ਨੇਤਾ ਰਾਘਵ ਚੱਢਾ ਨਾਲ ਆਪਣੇ ਵਿਆਹ ਨੂੰ ਲੈ ਕੇ ਹਾਮੀ ਨਹੀਂ ਭਾਰੀ ਪਰ ਉਨ੍ਹਾਂ ਦੀ ਸ਼ਰਮੀਲੀ ਮੁਸਕਰਾਹਟ ਨੇ ਇਸ ਗੱਲ ਦਾ ਜਵਾਬ ਦੇ ਦਿੱਤਾ ਹੈ। ਵਿਆਹ ਦੀ ਗੱਲ ਪੁੱਛਣ ਤੇ ਅਦਾਕਾਰਾ ਨੇ ਸ਼ਰਮੀਲੀ ਮੁਸਕਰਾਹਟ ਦਿੱਤੀ | ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇਖੀ ਜਾ ਸਕਦੀ ਹੈ। ਪਰਿਣੀਤੀ ਸਫੈਦ ਹਾਈਨੇਕ ਦੇ ਨਾਲ ਕਾਲੇ ਕੋਟ-ਪੈਂਟ ਵਿੱਚ ਕਾਫੀ ਆਕਰਸ਼ਕ ਨਜ਼ਰ ਆ ਰਹੀ ਸੀ।
ਸੂਚਨਾ ਦੇ ਅਨੁਸਾਰ ਪਰਿਣੀਤੀ ਚੋਪੜਾ ਦੀ ਰਾਘਵ ਚੱਢਾ ਨਾਲ ਮੰਗਣੀ ਹੋ ਚੁੱਕੀ ਹੈ। ‘ਆਪ’ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਵੀ ਦੋਵਾਂ ਨੂੰ ਮੁਬਾਰਕਾਂ ਦਿੱਤੀਆਂ ਹਨ । ਸੋਸ਼ਲ ਮੀਡੀਆ ‘ਤੇ ਸੰਜੀਵ ਅਰੋੜਾ ਨੇ ਕਿਹਾ, ”ਮੈਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਲਈ ਬਹੁਤ ਖੁਸ਼ ਹਾਂ। ਜੋੜੇ ‘ਚ ਪਿਆਰ, ਖੁਸ਼ੀ ਹਮੇਸ਼ਾ ਬਣੀ ਰਹੇ, ਮੈਂ ਤੁਹਾਨੂੰ ਵਧਾਈ ਦਿੰਦਾ ਹਾਂ।” ਸੰਜੀਵ ਅਰੋੜਾ ਦੀ ਗੱਲ ਤੋਂ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਦੋਵੇਂ ਇਕ-ਦੂਜੇ ਨਾਲ ਵਿਆਹ ਕਰਵਾਓਣ ਜਾ ਰਹੇ ਹਨ |