Friday, November 15, 2024
HomeBreakingਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਅਦਾਕਾਰਾ ਐਸ਼ਵਰਿਆ ਰਾਏ ਬੇਟੀ ਆਰਾਧਿਆ ਲਈ ਅੱਜ...

ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਅਦਾਕਾਰਾ ਐਸ਼ਵਰਿਆ ਰਾਏ ਬੇਟੀ ਆਰਾਧਿਆ ਲਈ ਅੱਜ ਜਾਣਗੇ ਹਾਈ ਕੋਰਟ ‘ਚ |

ਬਾਲੀਵੁੱਡ ਦੇ ਬੱਚਨ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਹੈ |ਐਸ਼ਵਰਿਆ-ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਨੇ ਕੁਝ ਯੂ-ਟਿਊਬ ਚੈਨਲਾਂ ਵਿਰੁੱਧ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਰਜ਼ ਕਰਵਾਈ ਹੈ। ਇਨ੍ਹਾਂ ਯੂ-ਟਿਊਬ ਚੈਨਲਾਂ ਨੇ ਥੋੜੇ ਸਮੇ ਪਹਿਲਾਂ ਹੀ ਆਰਾਧਿਆ ਬਚਨ ਦੀ ਸਿਹਤ ਨੂੰ ਲੈ ਕੇ ਫਰਜ਼ੀ ਖਬਰਾਂ ਦਿਖਾਈਆਂ ਸੀ । ਆਪਣੀ ਪਟੀਸ਼ਨ ‘ਚ ਆਰਾਧਿਆ ਬਚਨ ਨੇ ਇਨ੍ਹਾਂ ਚੈਨਲਾਂ ਅਤੇ ਇਨ੍ਹਾਂ ਦੀ ਸਮੱਗਰੀ ‘ਤੇ ਪਾਬੰਦੀ ਲਗਾਉਣ ਦੀ ਮੰਗ ਰੱਖੀ ਹੈ। ਅਦਾਲਤ ਇਸ ਸਾਰੇ ਮਾਮਲੇ ਦੀ ਸੁਣਵਾਈ 20 ਅਪ੍ਰੈਲ ਯਾਨੀ ਅੱਜ ਹੀ ਕਰਨ ਵਾਲੀ ਹੈ ।

ਆਪਣੇ ਨਾਬਾਲਗ ਹੋਣ ਬਾਰੇ ਦੱਸਦੇ ਹੋਏ ਆਰਾਧਿਆ ਬਚਨ ਨੇ ਅਦਾਲਤ ਕੋਲੋਂ ਮੰਗ ਕੀਤੀ ਹੈ ਕਿ ਉਹ ਇਨ੍ਹਾਂ ਯੂਟਿਊਬ ਚੈਨਲਾਂ ਤੋਂ ਉਸ ‘ਤੇ ਬਣਾਏ ਗਏ ਸਾਰੇ ਵੀਡੀਓਜ਼ ਨੂੰ ਹਟਾ ਦੇਣ ਦੇ ਹੁਕਮ ਦਿੱਤੇ ਜਾਣ। ਆਰਾਧਿਆ ਨੇ ਗੂਗਲ ਐਲਐਲਸੀ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਵੀ ਪਟੀਸ਼ਨ ‘ਚ ਧਿਰ ਬਣਾ ਲਿਆ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਬੱਚਨ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ।

Abhishek Bachchan and Aishwarya Rai ring in daughter Aaradhya's seventh birthday | Entertainment News,The Indian Express

RELATED ARTICLES

LEAVE A REPLY

Please enter your comment!
Please enter your name here

Most Popular

Recent Comments