ਨਵੀਂ ਦਿੱਲੀ: ਕੁਦਰਤੀ ਜੜੀ ਬੂਟੀਆਂ ਤੋਂ ਹਰ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਦਾ ਦਾਅਵਾ ਕਰਨ ਵਾਲੀ ਬਾਬਾ ਰਾਮਦੇਵ ਦੀ ਦਿਵਿਆ ਫਾਰਮੇਸੀ ਨੂੰ ਵੱਡਾ ਝਟਕਾ ਲੱਗਾ ਹੈ। ਨੇਪਾਲ ਦੇ ਦਵਾਈ ਵਿਭਾਗ ਨੇ ਦਿਵਿਆ ਫਾਰਮੇਸੀ ਸਮੇਤ 16 ਭਾਰਤੀ ਕੰਪਨੀਆਂ ਦੀਆਂ ਦਵਾਈਆਂ ਦੇ ਆਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਦੇ ਬੁਲਾਰੇ ਅਨੁਸਾਰ ਇਹ ਫੈਸਲਾ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਡਰੱਗ ਨਿਰਮਾਣ ਮਾਪਦੰਡਾਂ ‘ਤੇ ਖਰਾ ਨਾ ਉਤਰਨ ਤੋਂ ਬਾਅਦ ਲਿਆ ਗਿਆ ਹੈ। ਨੇਪਾਲ ‘ਚ ਪਾਬੰਦੀ ਤੋਂ ਬਾਅਦ ਬਾਬਾ ਰਾਮਦੇਵ ਦੀ ਦਿਵਿਆ ਫਾਰਮੇਸੀ ਦੇ ਉਤਪਾਦਾਂ ਨੂੰ ਭਾਰਤ ‘ਚ ਵੀ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਭਾਰਤੀ ਕੰਪਨੀਆਂ ਸੂਚੀ ਵਿੱਚ ਸ਼ਾਮਲ
ਦਿਵਿਆ ਫਾਰਮੇਸੀ ਤੋਂ ਇਲਾਵਾ, ਰੇਡੀਅੰਟ ਪੇਰੈਂਟਰਲਸ ਲਿਮਟਿਡ, ਮਰਕਰੀ ਲੈਬਾਰਟਰੀਜ਼ ਲਿਮਟਿਡ, ਅਲਾਇੰਸ ਬਾਇਓਟੈਕ, ਕੈਪਟੈਬ ਬਾਇਓਟੈਕ, ਐਗਲੋਮੇਡ ਲਿਮਟਿਡ, ਜ਼ੀ ਲੈਬਾਰਟਰੀਜ਼, ਡੈਫੋਡਿਲਜ਼ ਫਾਰਮਾਸਿਊਟੀਕਲਸ, ਜੀਐੱਲਐੱਸ ਫਾਰਮਾ, ਯੂਨੀਜੁਲਸ ਲਾਈਫ ਸਾਇੰਸ, ਕੰਸੈਪਟ ਫਾਰਮਾਸਿਊਟੀਕਲਜ਼, ਸ਼੍ਰੀ ਆਨੰਦ ਲਾਈਫ ਸਾਇੰਸਿਜ਼, ਆਈ.ਪੀ.ਸੀ.ਏ ਲੈਬਾਰਟਰੀਆਂ, ਕੈਡਿਲਾ ਹੈਲਥਕੇਅਰ ਲਿਮਿਟੇਡ, ਡਾਇਲ ਫਾਰਮਾਸਿਊਟੀਕਲਜ਼ ਅਤੇ ਮੈਕੁਰ ਲੈਬਾਰਟਰੀਆਂ। ਦੂਜੇ ਪਾਸੇ 18 ਦਸੰਬਰ ਨੂੰ ਨੇਪਾਲ ਦੇ ਮੈਡੀਸਨ ਵਿਭਾਗ ਨੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਇਨ੍ਹਾਂ ਕੰਪਨੀਆਂ ਦੇ ਸਾਰੇ ਉਤਪਾਦ ਤੁਰੰਤ ਵਾਪਸ ਕੀਤੇ ਜਾਣ।