Monday, February 24, 2025
HomeBreakingਬਠਿੰਡਾ ਦੇ ਮਿਲਟਰੀ ਸਟੇਸ਼ਨ 'ਚ ਹੋਈ ਗੋਲੀਬਾਰੀ, 4 ਲੋਕਾਂ ਦੀ ਮੌਕੇ 'ਤੇ...

ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਹੋਈ ਗੋਲੀਬਾਰੀ, 4 ਲੋਕਾਂ ਦੀ ਮੌਕੇ ‘ਤੇ ਮੌਤ |

ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਤੇ ਅੱਜ ਯਾਨੀ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਲਟਰੀ ਸਟੇਸ਼ਨ ਨੂੰ ਪੂਰਾ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੇ ਆਉਣ ਜਾਣ ‘ਤੇ ਪਾਬੰਦੀ ਲੈ ਦਿੱਤੀ ਗਈ ਹੈ। ਫੌਜ ਦਾ ਕਹਿਣਾ ਹੈ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ ਹੈ।ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਅੱਤਵਾਦੀ ਹਮਲਾ ਹੈ ਜਾ ਨਹੀਂ | ਇਸ ਬਾਰੇ ਵੀ ਨਹੀਂ ਪਤਾ ਲੱਗ ਸਕਿਆ ਕਿ ਮਾਰੇ ਹੋਏ ਲੋਕ ਫ਼ੌਜੀ ਹਨ ਜਾਂ ਆਮ ਨਾਗਰਿਕ।

ਸੂਤਰਾਂ ਦੇ ਅਨੁਸਾਰ ਕਿਸੇ ਨੂੰ ਵੀ ਮਿਲਟਰੀ ਸਟੇਸ਼ਨ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।ਫੌਜ ਨੇ ਪੁਲਿਸ ਨੂੰ ਵੀ ਇਸ ਮਾਮਲੇ ਬਾਰੇ ਕੁਝ ਨਹੀਂ ਦੱਸਿਆ | ਫੌਜ ਆਪਣੇ ਪੱਧਰ ‘ਤੇ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

army: Four people killed in 'firing incident' at Bhatinda military station,  Indian Army says - The Economic Times

ਸੂਤਰਾਂ ਦੇ ਅਨੁਸਾਰ ਬਠਿੰਡਾ ਛਾਉਣੀ ਦੇ ਬਾਹਰੋਂ ਗੋਲੀਬਾਰੀ ਕੀਤੀ ਗਈ ਹੈ। ਅਜਿਹੇ ‘ਚ ਇਸ ਨੂੰ ਅੱਤਵਾਦੀ ਹਮਲਾ ਵੀ ਕਿਹਾ ਜਾ ਰਿਹਾ ਹੈ।ਕੁਝ ਸੂਤਰਾਂ ਦਾ ਕਹਿਣਾ ਹੈ ਕਿ ਇਹ ਫੌਜੀਆਂ ਦੀ ਆਪਸੀ ਗੋਲੀਬਾਰੀ ਵੀ ਹੋ ਸਕਦੀ ਹੈ |

RELATED ARTICLES

LEAVE A REPLY

Please enter your comment!
Please enter your name here

Most Popular

Recent Comments