ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੇ ਇੱਕ ਬਜ਼ੁਰਗ਼ ਔਰਤ ਨੂੰ ਥੱਪੜ ਮਾਰ ਦਿੱਤਾ ਸੀ , ਜਿਸਦੀ ਵੀਡੀਓ ਕਾਫੀ ਵਾਇਰਲ ਹੋ ਗਈ ਹੈ। ਦੂਜੇ ਪਾਸੇ ਇਸ ਮਾਮਲੇ ਤੇ ਉੱਚ ਅਧਿਕਾਰੀਆਂ ਵੱਲੋ ਕਾਰਵਾਈ ਕਰਦੇ ਹੋਏ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐਸ.ਐਸ.ਪੀ ਬਟਾਲਾ ਨੇ ਕਿਹਾ ਹੈ ਕਿ ਪੁਲਿਸ ਮੁਲਾਜ਼ਮ ਦੇ ਵਿਰੁੱਧ ਡਿਪਾਰਟਮੈਂਟਲ ਇੰਕੁਆਇਰੀ ਕੀਤੀ ਜਾ ਰਹੀ ਹੈ।
ਸੂਚਨਾ ਦੇ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਭਾਮੜੀ ਦਾ ਹੈ। ਬਟਾਲਾ ‘ਚ ਜ਼ਮੀਨ ਦੌਰਾਨ ਕਿਸਾਨ ਅਤੇ ਪੁਲਿਸ ਦੀ ਟੀਮ ਵਿਚਾਲੇ ਤਕਰਾਰ ਹੋ ਜਾਂਦੀ ਹੈ। ਇਸੇ ਦੌਰਾਨ ਇਕ ਪੁਲਿਸ ਮੁਲਾਜ਼ਮ ਇੱਕ ਬਜ਼ੁਰਗ਼ ਔਰਤ ਨੂੰ ਥੱਪੜ ਮਾਰ ਦਿੰਦਾ ਹੈ। ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਤੋਂ ਬਿਨ੍ਹਾਂ ਪੁਲਿਸ ਮੁਲਾਜ਼ਮਾਂ ’ਤੇ ਕਿਸਾਨ ਆਗੂਆਂ ਦੀ ਖਿੱਚ-ਧੂਹ ਕਰਨ ਅਤੇ ਉਨ੍ਹਾਂ ਦੀਆਂ ਪੱਗਾਂ ਲਾਹੁਣ ਦੇ ਦੋਸ਼ ਵੀ ਲਾਏ ਜਾ ਰਹੇ ਹਨ। ਇਸ ਕਾਰਨ ਸੂਬੇ ਦੇ ਅਲੱਗ-ਅਲੱਗ ਇਲਾਕਿਆਂ ਤੇ ਲੋਕਾਂ ਵੱਲੋ ਰੇਲ ਚੱਕਾ ਜਾਮ ਤੇ ਧਰਨਾ ਦਿੱਤਾ ਜਾਏਗਾ।