ਚੰਡੀਗੜ੍ਹ: ਪੁਲਿਸ ਹਿਰਾਸਤ ‘ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਖਬਰਾਂ ਹਨ ਕਿ ਸਪੈਸ਼ਲ ਸੈੱਲ ਦੀ ਟੀਮ ਨੇ ਟੀਨੂੰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਟੀਨੂੰ ਨੂੰ ਜਲਦ ਹੀ ਮਾਨਸਾ ਲਿਆਂਦਾ ਜਾਵੇਗਾ।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਪੰਜਾਬ ਮਾਨਸਾ ਤੋਂ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ‘ਚ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਸਰਹੱਦਾਂ ‘ਤੇ ਸੁਰੱਖਿਆ ਵੀ ਵਧਾ ਦਿੱਤੀ ਗਈ। ਟੀਨੂੰ ਦੀ ਪ੍ਰੇਮਿਕਾ ਨੂੰ ਵੀ ਹਾਲ ਹੀ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ।
ਟੀਨੂੰ ਦੀ ਪ੍ਰੇਮਿਕਾ ਨੇ ਪੁੱਛਗਿੱਛ ‘ਚ ਕੀਤੇ ਵੱਡੇ ਖੁਲਾਸੇ
ਇਸ ਦੇ ਨਾਲ ਹੀ ਟੀਨੂੰ ਦੀ ਸਹੇਲੀ ਨੇ ਪੁੱਛਗਿੱਛ ‘ਚ ਵੱਡੇ ਖੁਲਾਸੇ ਕੀਤੇ ਹਨ ਕਿ ਦੀਪਕ ਟੀਨੂੰ ਜਦੋਂ ਫਰਾਰ ਹੋ ਗਿਆ ਸੀ ਤਾਂ ਉਸ ਨੇ ਲਹਿਰਾਗਾਗਾ ਦੇ ਇਕ ਵਿਅਕਤੀ ਤੋਂ ਕੁਝ ਨਕਦੀ ਲੈ ਲਈ ਸੀ ਅਤੇ ਦੀਪਕ ਟੀਨੂੰ ਇਸੇ ਰਸਤੇ ਹਰਿਆਣਾ ‘ਚ ਦਾਖਲ ਹੋਇਆ ਸੀ। ਇਸ ਦੌਰਾਨ ਉਹ ਹਰਿਆਣਾ ਸਮੇਤ ਦੋ ਥਾਵਾਂ ’ਤੇ ਰੁਕੇ। ਪੁਲਿਸ ਹੁਣ ਉਸ ਦੇ ਦੋਵੇਂ ਟਿਕਾਣਿਆਂ ‘ਤੇ ਪਨਾਹ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਹੈ।