Friday, November 15, 2024
HomeEntertainmentਪੰਜਾਬੀ ਗਾਇਕ ਮਿਲਿੰਦ ਗਾਬਾ ਨੇ ਸ਼ੇਅਰ ਕੀਤੀ ਆਪਣੇ ਵਿਆਹ ਦੀ ਖੂਬਸੂਰਤ ਤਸਵੀਰ,...

ਪੰਜਾਬੀ ਗਾਇਕ ਮਿਲਿੰਦ ਗਾਬਾ ਨੇ ਸ਼ੇਅਰ ਕੀਤੀ ਆਪਣੇ ਵਿਆਹ ਦੀ ਖੂਬਸੂਰਤ ਤਸਵੀਰ, ਫੈਨਜ਼ ਜ਼ਰੂਰ ਦੇਖਣ

ਮਸ਼ਹੂਰ ਪੰਜਾਬੀ ਗਾਇਕ ਮਿਲਿੰਦ ਗਾਬਾ (Millind Gaba) ਨੇ 16 ਅਪ੍ਰੈਲ ਨੂੰ ਆਪਣੀ ਪ੍ਰੇਮਿਕਾ ਪ੍ਰਿਆ ਬੈਨੀਵਾਲ ਨਾਲ ਦਿੱਲੀ ‘ਚ ਵਿਆਹ ਕੀਤਾ ਸੀ। ਹੁਣ ਇਸ ਸ਼ਾਨਦਾਰ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੋਟੋਆਂ ‘ਚ ਮਿਲਿੰਦ ਗਾਬਾ ਦੇ ਆਊਟਫਿਟ ਨੂੰ ਦੇਖੀਏ ਤਾਂ ਉਨ੍ਹਾਂ ਨੇ ਸ਼ਾਹੀ ਸ਼ੇਰਵਾਨੀ ਪਹਿਨੀ ਹੋਈ ਹੈ। ਇਸ ਦੇ ਨਾਲ ਹੀ ਪ੍ਰਿਆ ਨੇ ਭਾਰੀ ਕਢਾਈ ਵਾਲਾ ਲਹਿੰਗਾ ਪਾਇਆ ਹੈ। ਵਿਆਹ ਦੌਰਾਨ ਦੀਆਂ ਤਸਵੀਰਾਂ ਫੋਟੋਗ੍ਰਾਫਰ ਦੀਪਕ ਸਟੂਡੀਓ ਨੇ ਸ਼ੇਅਰ ਕੀਤੀਆਂ ਹਨ।

ਇਸ ਵਿਆਹ ‘ਚ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਸੈਲੇਬਸ ਦੀ ਗੱਲ ਕਰੀਏ ਤਾਂ ਸਪਨਾ ਚੌਧਰੀ, ਗੁਰੂ ਰੰਧਾਵਾ, ਮੀਕਾ, ਭੂਸ਼ਣ ਕੁਮਾਰ, ਸੁਰੇਸ਼ ਰੈਨਾ, ਪ੍ਰਿੰਸ ਨਰੂਲਾ ਅਤੇ ਸੁਯਸ਼ ਰਾਏ ਵੀ ਵਿਆਹ ਦਾ ਹਿੱਸਾ ਬਣੇ। ਕੁਝ ਦਿਨ ਪਹਿਲਾਂ ਮਿਲਿੰਦ ਗਾਬਾ ਅਤੇ ਪ੍ਰਿਆ ਬੈਨੀਵਾਲ ਦੀ ਮੰਗਣੀ ਹੋਈ ਸੀ, ਜਿਸ ‘ਚ ਕਈ ਲੋਕਾਂ ਨੇ ਸ਼ਿਰਕਤ ਕੀਤੀ ਸੀ। ਵਿਆਹ ਦੇ ਬਾਰੇ ‘ਚ ਮਿਲਿੰਦ ਗਾਬਾ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਹ ਇਸ ਨੂੰ ਲੈ ਕੇ ਥੋੜ੍ਹਾ ਘਬਰਾਉਂਦੇ ਹਨ। ਮਿਲਿੰਦ ਨੇ ਕਿਹਾ ਸੀ ਕਿ ਮੈਂ ਥੋੜ੍ਹਾ ਘਬਰਾਇਆ ਹੋਇਆ ਹਾਂ। ਪਰ ਇਹ ਰੋਮਾਂਚਕ ਵੀ ਹੈ। ਇਹ ਸਾਹਸੀ ਵੀ ਹੈ। ਇਹ ਜ਼ਿੰਦਗੀ ਦਾ ਨਵਾਂ ਅਧਿਆਏ ਹੈ। ਮੈਂ ਵਿਆਹ ਦੇ ਕਈ ਸ਼ੋਅਜ਼ ਵਿੱਚ ਪਰਫਾਰਮ ਕੀਤਾ ਹੈ ਪਰ ਕਦੇ ਵੀ ਆਪਣੇ ਵਿਆਹ ਦਾ ਅਨੁਭਵ ਨਹੀਂ ਕੀਤਾ।

 

View this post on Instagram

 

A post shared by MusicMG🦉 (@millindgaba)

ਦੱਸ ਦੇਈਏ ਕਿ ਗਾਇਕ ਨੇ ਪ੍ਰਿਆ ਬੈਨੀਵਾਲ ਨਾਲ ਆਪਣੀ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਮੇਰੀ ਦੁਨਿਆ ਲਿਖਿਆ ਹੈ। ਉਨ੍ਹਾਂ ਦੀ ਜੋੜੀ ਪ੍ਰਸ਼ੰਸਕਾਂ ਦੀ ਪਸੰਦ ਹੈ। ਦੋਵੇਂ ਪਿਛਲੇ 4 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਮਿਲਿੰਦ ਨੇ ਅੱਗੇ ਕਿਹਾ ਕਿ 4 ਸਾਲ ਪਹਿਲਾਂ ਚੀਜ਼ਾਂ ਵੱਖਰੀਆਂ ਅਤੇ ਮੁਸ਼ਕਲ ਵੀ ਸਨ। ਮੈਂ ਅੱਜ ਵੀ ਸੰਘਰਸ਼ ਕਰ ਰਿਹਾ ਹਾਂ ਪਰ ਅੱਜ ਚੀਜ਼ਾਂ ਪਹਿਲਾਂ ਨਾਲੋਂ ਆਸਾਨ ਹਨ। ਜਦੋਂ ਮੈਂ ਕੁਝ ਵੀ ਨਹੀਂ ਸੀ ਤਾਂ ਪ੍ਰਿਆ ਨੇ ਮੇਰਾ ਸਾਥ ਦਿੱਤਾ। ਇਹ ਗੱਲ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਮੈਂ ਇਸ ਤੱਥ ਲਈ ਉਸਦੀ ਪ੍ਰਸ਼ੰਸਾ ਕਰਦਾ ਹਾਂ ਕਿ ਉਸਨੇ ਸ਼ੁਰੂ ਤੋਂ ਹੀ ਮੇਰਾ ਸਮਰਥਨ ਕੀਤਾ। ਜਦੋਂ ਮੈਂ ਕਮਜ਼ੋਰ ਸੀ ਤਾਂ ਉਸਨੇ ਮੇਰੀ ਮਦਦ ਕੀਤੀ। ਅੱਜ ਮੈਂ ਉਸ ਨਾਲ ਭਾਵਨਾਤਮਕ ਤੌਰ ‘ਤੇ ਬਹੁਤ ਜੁੜਿਆ ਹੋਇਆ ਹਾਂ।

RELATED ARTICLES

LEAVE A REPLY

Please enter your comment!
Please enter your name here

Most Popular

Recent Comments