Friday, November 15, 2024
HomeBreakingਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਇਜਾਜ਼ਤ , 2023-24 ‘ਚ...

ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਇਜਾਜ਼ਤ , 2023-24 ‘ਚ 9754 ਕਰੋੜ ਦਾ ਟੀਚਾ |

ਪੰਜਾਬ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਵਿੱਚ ਸਾਲ 2023-24 ਲਈ ਆਬਕਾਰੀ ਨੀਤੀ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ ਨੀਤੀ ਤਹਿਤ ਸਾਲ 2023-24 ਦੌਰਾਨ 1004 ਕਰੋੜ ਰੁਪਏ ਦੇ ਵਾਧੇ ਨਾਲ 9754 ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। ਬੀਅਰ ਬਾਰ, ਹਾਰਡ ਬਾਰ, ਕਲੱਬਾਂ ਆਦਿ ਦੁਆਰਾ ਵੇਚੀ ਜਾਣ ਵਾਲੀ ਸ਼ਰਾਬ ‘ਤੇ ਵੈਟ ਸਰਚਾਰਜ ਨੂੰ ਘੱਟ ਕਰਕੇ 3 ਪ੍ਰਤੀਸ਼ਤ ਕਰ ਦਿੱਤਾ ਹੈ।

Punjab CM Bhagwant Mann admitted to hospital in Delhi: Report | Latest News India - Hindustan Times

ਨਵੀਂ ਆਬਕਾਰੀ ਨੀਤੀ ਤਹਿਤ ਵੈਟ ਸਮੇਤ ਬੀਅਰ ਬਾਰ, ਹਾਰਡ ਬਾਰ ਆਦਿ ਰਾਹੀਂ ਵੇਚੀ ਜਾਣ ਵਾਲੀ ਸ਼ਰਾਬ ‘ਤੇ ਸਰਚਾਰਜ 13 ਫ਼ੀਸਦੀ ਤੋਂ ਘੱਟ ਕਰ ਕੇ 3 ਫ਼ੀਸਦੀ ਕਰ ਦਿੱਤੀ ਹੈ। ਇਸ ਤੋਂ ਇਲਾਵਾ , 10 ਲੱਖ ਰੁਪਏ ਤੱਕ ਅਤੇ ਸ਼ਰਤਾਂ ਪੂਰੀਆਂ ਕਰਨ ‘ਤੇ ਐਕਸਾਈਜ਼ ਸਾਲ ‘ਚ ਸਿਰਫ ਇਕ ਵਾਰ ਗਰੁੱਪ ਬਦਲਣ ਦੀ ਮਨਜ਼ੂਰੀ ਹੋਵੇਗੀ। ਮੌਜੂਦਾ ਰਿਟੇਲ ਲਾਇਸੈਂਸਾਂ ਦੇ ਨਵੀਨੀਕਰਨ ਲਈ ਪਰਚੂਨ ਵਿਕਰੀ ਲਾਇਸੈਂਸ L-2/L-A ਦੀ ਪੇਸ਼ਕਸ਼ ਕੀਤੀ ਜਾਵੇਗੀ।

L50 ਪਰਮਿਟ ਦੀ ਸਾਲਾਨਾ ਫੀਸ 2500 ਤੋਂ ਘੱਟ ਕਰਕੇ 2000 ਰੁਪਏ ਤੇ ਲਾਈਫਟਾਈਮ ਲਈ L50 ਪਰਮਿਟ ਦੀ ਫੀਸ 20000 ਤੋਂ ਘੱਟ ਕਰਕੇ 10,000 ਰੁਪਏ ਕਰ ਦਿੱਤੀ ਹੈ। ਜੀਵਨ ਭਰ ਲਈ L50 ਪਰਮਿਟ ਜਾਰੀ ਕਰਨ ਲਈ ਜਾਰੀ ਸ਼ਰਤ, ਤਿੰਨ ਸਾਲਾਂ ਤੱਕ ਸਾਲਾਨਾ L50 ਲਾਇਸੈਂਸ ਜਾਰੀ ਹੋਣਾ ਚਾਹੀਦਾ, ਨੂੰ ਵੀ ਖਤਮ ਕਰ ਦਿੱਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments