Friday, November 15, 2024
HomeBreakingਪੰਜਾਬ ਸਰਕਾਰ ਅੱਜ ਪੇਸ਼ ਕਰੇਗੀ ਆਪਣਾ ਬਜਟ; ਪੰਜਾਬ ਦੇ ਲੋਕਾਂ ਲਈ ਹੋਵੇਗੀ...

ਪੰਜਾਬ ਸਰਕਾਰ ਅੱਜ ਪੇਸ਼ ਕਰੇਗੀ ਆਪਣਾ ਬਜਟ; ਪੰਜਾਬ ਦੇ ਲੋਕਾਂ ਲਈ ਹੋਵੇਗੀ ਖਾਸ ਭੇਟ |

ਪੰਜਾਬ ਦੀ ਸਰਕਾਰ ਅੱਜ ਆਪਣਾ ਦੂਸਰਾ ਬਜਟ ਪੇਸ਼ ਕਰਨ ਵਾਲੀ ਹੈ। ਦੱਸਿਆ ਗਿਆ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਜਲੰਧਰ ਦੀਆਂ ਜ਼ਮੀਨੀ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਬਜਟ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡੀ ਭੇਟ ਦੇ ਸਕਦੀ ਹੈ। ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ, ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗਰੰਟੀ, ਨੌਜਵਾਨਾਂ ਨੂੰ ਰੁਜ਼ਗਾਰ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੱਦੇਨਜ਼ਰ ਹਰ ਕਿਸੇ ਦੀ ਨਜ਼ਰ ਬਜਟ ‘ਤੇ ਲੱਗੀ ਹੋਈ ਹੈ ।

Punjab Assembly: Opposition Parties Call Punjab Budget 'Directionless'

ਸਰਕਾਰ ਵੱਲੋਂ ਵਿਧਾਨ ਸਭਾ ਵਿੱਚ 2022-23 ਲਈ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਖਰਚੇ ਦਾ ਅਨੁਮਾਨ ਲਗਾਇਆ ਸੀ, ਜੋ ਕਿ ਸਾਲ 2021-22 ਦੇ ਮੁਕਾਬਲੇ 14% ਜਿਆਦਾ ਸੀ। ਇਸ ਵਾਰ ਮੰਤਰੀ ਚੀਮਾ ਵੀ ਚੋਣ ਪ੍ਰਚਾਰ ਸਮੇਂ ਅਨੁਮਾਨਿਤ ਬਜਟ ਖਰਚ ਨੂੰ ਪੂਰਾ ਕਰਨ ‘ਚ ਲੱਗੇ ਹੋਏ ਹਨ।

ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣ ਪ੍ਰਚਾਰ ਸਮੇਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ 1000 ਰੁਪਏ ਜਮ੍ਹਾਂ ਕਰਵਾਉਣ ਦੀ ਗੱਲ ਪਹਿਲੇ ਬਜਟ ਵਿੱਚ ਪੂਰੀ ਨਹੀਂ ਕੀਤੀ ।ਇਸ ਬਜਟ ਵਿੱਚ ਇਸ ਗਾਰੰਟੀ ਦੀ ਪੂਰਤੀ ਨੂੰ ਲੈ ਕੇ ਇੰਤਜ਼ਾਰ ਹੈ।

ਇਸ ਬਜਟ ਨਾਲ ਸੂਬਾ ਸਰਕਾਰ ਸਕੂਲ ਅਤੇ ਮੈਡੀਕਲ ਖੇਤਰ ਸਮੇਤ ਉਦਯੋਗਿਕ ਵਿਕਾਸ ਦੀ ਦਿਸ਼ਾ ਵਿੱਚ ਤੇਜ਼ੀ ਕਰ ਸਕਦੀ ਹੈ। ਪਹਿਲੇ ਬਜਟ ਸੈਸ਼ਨ ਦੇ ਐਲਾਨਾਂ ਅਤੇ ਜੀਐਸਟੀ ਕੁਲੈਕਸ਼ਨ ਵਿੱਚ ਵਾਧੇ ਦੇ ਨਾਲ-ਨਾਲ ਸਰਕਾਰੀ ਫੰਡ, ਖੇਡ ਨੀਤੀ ਅਤੇ ਆਧੁਨਿਕ ਖੇਤੀ ਦੇ ਰਿਜ਼ਰਵ ਫੰਡ ਵਿੱਚ ਜਮ੍ਹਾਂ ਰਾਸ਼ੀ ਬਾਰੇ ਵੀ ਅਹਿਮ ਫੈਸਲਿਆਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

Punjab CM Mann calls special Assembly session to conduct floor test |  Deccan Herald

ਦੱਸਿਆ ਜਾ ਰਿਹਾ ਹੈ ਕਿ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਿਛਲੇ ਬਜਟ ਵਿੱਚ 1 ਜੁਲਾਈ 2022 ਤੋਂ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਘੋਸ਼ਣਾ ਕੀਤੀ ਗਈ ਸੀ,ਇਸ ਦੇ ਨਾਲ ਹੀ, ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ।ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਅੱਜ ਸਾਡੀ ਸਰਕਾਰ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਬਜਟ ਲੋਕ ਹਿੱਤ ਵਿੱਚ ਹੋਵੇਗਾ ।

RELATED ARTICLES

LEAVE A REPLY

Please enter your comment!
Please enter your name here

Most Popular

Recent Comments