ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਮੇਤ ਦਿੱਲੀ-NCR ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬਹੁਤ ਦੇਰ ਤੱਕ ਧਰਤੀ ਹਿਲਦੀ ਮਹਿਸੂਸ ਹੋ ਰਹੀ ਸੀ । ਭੂਚਾਲ ਦੇ ਤੇਜ਼ ਝਟਕਿਆਂ ਦੇ ਡਰ ਨਾਲ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਖੜੇ ਹੋ ਗਏ ਸੀ ।
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਸਮੇਤ ਕਈ ਜਿਲ੍ਹਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿਚ ਦੱਸਿਆ ਜਾ ਰਿਹਾ ਸੀ ਤੇ ਰਿਕਰਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.7 ਦੱਸੀ ਜਾ ਰਹੀ ਹੈ। ਭਾਰਤ ਤੋਂ ਬਿਨਾਂ ਪਾਕਿਸਤਾਨ, ਕਜਾਕਿਸਤਾਨ ਤੇ ਚੀਨ ਵਿਚ ਵੀ ਭੂਚਾਲ ਦੇ ਬਹੁਤ ਤੇਜ਼ ਝਟਕੇ ਮਹਿਸੂਸ ਹੋਏ ।