ਪੰਜਾਬ ਵਿੱਚ ਸਭ ਕੁਝ ਠੀਕ ਹੈ ਇਹ ਮੁਖ ਮੰਤਰੀ ਭਗਵੰਤ ਮਾਨ ਦੀ ਜ਼ੁਬਾਨੀ ਤੇ ਸਰਕਾਰੀ ਬਿਆਨਾਂ ਵਿੱਚ ਸੁਣਿਆ ਜਾ ਦੇਖਿਆ ਹੋਵੇਗਾ |ਪਰ ਹੁਣ ਇਕ ਏਦਾਂ ਦਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਤੇ ਸਰਕਾਰ ਨੂੰ ਸ਼ਰਮਿੰਦਾ ਕਰ ਦਿੱਤਾ ਹੈ |
ਖ਼ਬਰ ਦੇ ਅਨੁਸਾਰ ਬਟਾਲਾ ਦੇ ਨਜ਼ਦੀਕ ਪਿੰਡ ਮਸਾਣੀਆਂ ਚ ਇਕ ਅਲੱਗ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਰਕਾਰ ਵੱਲੋ ਬਣਾਏ ਗਏ ਮੁਹੱਲਾ ਕਲੀਨਿਕ ਵਿੱਚ ਕੁਝ ਅਣਜਾਣ ਲੋਕਾਂ ਵੱਲੋ ਇਮਾਰਤ ਤੇ ਲਗੇ ਬੋਰਡ ਤੋਂ ਭਗਵੰਤ ਮਾਨ ਦੀ ਫੋਟੋ ਨੂੰ ਲੈ ਕੇ ਫਰਾਰ ਹੋ ਗਏ ਅਤੇ ਸਵੇਰੇ ਜਦੋ ਹਸਪਤਾਲ ਦਾ ਸਟਾਫ ਆਇਆ ਤਾ ਸਾਰੇ ਘਟਨਾ ਨੂੰ ਦੇਖ ਕੇ ਸਟਾਫ ਦੇ ਵੀ ਹੋਸ਼ ਉਡੇ ਕਿ ਮੁੱਖ ਮੰਤਰੀ ਦੀ ਫੋਟੋ ਗਾਇਬ ਸੀ ਅਤੇ ਇਮਾਰਤ ਦੇ ਸ਼ੀਸ਼ੇ ਟੁੱਟੇ ਹੋਏ ਸੀ |
ਇਸ ਮਾਮਲੇ ਬਾਰੇ ਡਾਕਟਰ ਜਸਵੀਰ ਕੌਰ ਗਿੱਲ ਨੇ ਦੱਸਿਆ ਕਿ ਜਦੋ ਉਹ ਡਿਊਟੀ ਤੇ ਆਏ ਤੇ ਇਸ ਸਾਰੇ ਮਾਮਲੇ ਦਾ ਪਤਾ ਲੱਗਾ |ਇਸ ਘਟਨਾ ਬਾਰੇ ਉਨ੍ਹਾਂ ਵੱਲੋ ਆਪਣੇ ਵਿਭਾਗ ਦੇ ਅਧਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ | ਇਹ ਵੀ ਮੰਗ ਕੀਤੀ ਗਈ ਹੈ ਕਿ ਇਕ ਚੌਂਕੀਦਾਰ ਰੱਖਿਆ ਜਾਵੇ | ਪੁਲਿਸ ਵੱਲੋ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |