Friday, November 15, 2024
HomeBreakingਪੰਜਾਬ ਦੇ ਡੇਰਾਬੱਸੀ 'ਚ ਕੈਮੀਕਲ ਫੈਕਟਰੀ ‘ਚ ਗੈਸ ਲੀਕ, ਆਸ-ਪਾਸ ਦੇ ਲੋਕਾਂ...

ਪੰਜਾਬ ਦੇ ਡੇਰਾਬੱਸੀ ‘ਚ ਕੈਮੀਕਲ ਫੈਕਟਰੀ ‘ਚ ਗੈਸ ਲੀਕ, ਆਸ-ਪਾਸ ਦੇ ਲੋਕਾਂ ਨੂੰ ਸਾਹ ਲੈਣ ‘ਚ ਹੋਈ ਪਰੇਸ਼ਾਨੀ |

ਡੇਰਾਬੱਸੀ ‘ਚ ਬਰਵਾਲਾ ਸੜਕ ‘ਤੇ ਸਥਿਤ ਸੌਰਵ ਕੈਮੀਕਲ ਨਾਮ ਦੀ ਇੱਕ ਫੈਕਟਰੀ ‘ਚ ਵੀਰਵਾਰ ਦੇਰ ਰਾਤ ਗੈਸ ਲੀਕ ਹੋ ਗਈ ਸੀ । ਇਸ ਦੇ ਨਾਲ ਆਸ- ਪਾਸ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆਉਣ ਸ਼ੁਰੂ ਹੋ ਗਈ। ਗੈਸ ਲੀਕ ਹੋਣ ਦਾ ਪਤਾ ਲੱਗਦਿਆਂ ਹੀ ਬਚਾਅ ਟੀਮ, ਪ੍ਰਦੂਸ਼ਣ ਵਿਭਾਗ ਅਤੇ ਮੈਡੀਕਲ ਟੀਮ ਤੁਰੰਤ ਮੌਕੇ ‘ਤੇ ਪੁੱਜ ਗਈ।

काम कर रहे मजदूरों की तबीयत बिगड़ी, सांस लेने में परेशानी; रेस्क्यू टीम  पहुंची | Punjab Derabassi Chemical Factory Gas leak Update - Dainik Bhaskar

ਇਸ ਮਾਮਲੇ ਬਾਰੇ ਲੋਕਾਂ ਵੱਲੋ ਪੁਲਿਸ ਟੀਮ ਨੂੰ ਸੂਚਿਤ ਕੀਤਾ ਗਿਆ । ਜਿਸ ‘ਤੇ ਥਾਣਾ ਮੁੱਖੀ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਨੇ ਮੌਕੇ ‘ਤੇ ਪੁੱਜ ਕੇ ਦੀ ਜਾਂਚ ਕੀਤੀ ਹੈ। ਗੈਸ ਲੀਕ ਹੋ ਜਾਣ ਨਾਲ ਧੂੰਏ ਦੇ ਗੁਬਾਰ ਬਣ ਜੀ ਸੀ ਪਰ ਬਚਾਅ ਟੀਮ ਵੱਲੋਂ ਇਸ ਸਥਿਤੀ ‘ਤੇ ਨੂੰ ਸੰਭਾਲ ਲਿਆ ਗਿਆ ਹੈ ।

Derabassi gas leak incident

ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਫੈਕਟਰੀ ਵਿੱਚ ਜਾਇਲੀਨ ਨਾਮਕ ਕੈਮੀਕਲ ਦੇ ਦੋ ਡਰੱਮ ਪਏ ਸੀ। ਫੈਕਟਰੀ ਦੇ ਕਰਮਚਾਰੀਆਂ ਦੇ ਅਨੁਸਾਰ ਉਨ੍ਹਾਂ ਚੋਂ ਇੱਕ ਡਰੱਮ ਦੇ ਫੱਟ ਜਾਣ ਕਾਰਨ ਗੈਸ ਲੀਕ ਹੋਈ ਹੈ। ਉਨ੍ਹਾਂ ਦੱਸਿਆ ਕਿ ਰਾਤ 11 ਵਜੇ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਹੈ। ਫੈਕਟਰੀ ‘ਚ ਲੱਗਭਗ 40 ਤੋਂ ਵੱਧ ਕਰਮਚਾਰੀ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ। ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਸਾਹਮਣੇ ਨਹੀਂ ਆਇਆ ਹੈ ।

RELATED ARTICLES

LEAVE A REPLY

Please enter your comment!
Please enter your name here

Most Popular

Recent Comments