ਇਕ ਵਾਰ ਫਿਰ ਮੌਸਮ ਨੇ ਭਾਰੀ ਤਬਾਹੀ ਮਚਾਈ ਹੈ । ਪੰਜਾਬ ਤੇ ਹਰਿਆਣਾ ਵਿਚ ਬਹੁਤ ਦਿਨਾਂ ਤੋਂ ਭਾਰੀ ਮੀਂਹ ਤੇ ਗੜ੍ਹੇਮਾਰੀ ਹੋ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਸ਼ਾਮ ਤੱਕ ਮੀਂਹ ਪੈ ਰਿਹਾ ਹੈ । ਚਕਰਵਰਤੀ ਤੂਫ਼ਾਨ ਤੇ ਕਈ ਜਗ੍ਹਾ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ। ਪੰਜਾਬ ਵਿਚ ਮੀਂਹ ਦੇ ਕਾਰਨ ਪਾਰਾ 5 ਡਿਗਰੀ ਪਹੁੰਚ ਚੁੱਕਿਆ ਹੈ ।
ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਹੁਤ ਤੇਜ਼ ਮੀਂਹ ਪੈ ਰਿਹਾ ਹੈ । ਸਿਰਸਾ, ਫਤਿਆਬਾਦ ਵਿਚ ਗੜ੍ਹੇਮਾਰੀ ਵੀ ਹੋ ਰਹੀ ਸੀ । ਖੇਤੀ ਮਾਹਿਰਾਂ ਨੇ ਦੱਸਿਆ ਹੈ ਕਿ ਜਿਨ੍ਹਾਂ ਫਸਲ ‘ਤੇ ਗੜ੍ਹੇਮਾਰੀ ਹੋ ਰਹੀ ਸੀ , ਉਨ੍ਹਾਂ ਫ਼ਸਲਾਂ ਦਾ ਜਿਆਦਾ ਨੁਕਸਾਨ ਹੁੰਦਾ ਹੈ।
ਪਾਣੀ ਵਿਚ ਫਸਲ ਡੁੱਬਣ ਕਾਰਨ ਕਣਕ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਪੈ ਰਹੇ ਮੀਂਹ, ਹਨ੍ਹੇਰੀ ਤੇ ਗੜ੍ਹੇਮਾਰੀ ਨਾਲ ਹੋਏ ਭਾਰੀ ਨੁਕਸਾਨ ਨੂੰ ਲੈ ਕੇ ਗਿਰਾਦਵਰੀ ਦੇ ਨਿਰਦੇਸ਼ ਦਿੱਤੇ ਹਨ।
ਚੱਕਰਵਰਤੀ ਤੂਫ਼ਾਨ ਦੇ ਕਾਰਨ ਘਰਾਂ ਦੀਆਂ ਛੱਤ ਡਿੱਗ ਚੁੱਕੀਆਂ ਹਨ ਤੇ ਬਹੁਤ ਲੋਕ ਜ਼ਖਮੀ ਹੋ ਚੁੱਕੇ ਹਨ । ਬਗੀਚਿਆਂ ਵਿਚ ਲੱਗੇ ਦਰੱਖਤ ਉਖੜ ਗਏ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਸ ਕਿਸੇ ਦਾ ਘਰ ਤੂਫ਼ਾਨ ਕਾਰਨ ਡਿੱਗ ਚੁੱਕਿਆ ਹੈ, ਉਸ ਦੀ ਮਦਦ ਕੀਤੀ ਜਾਵੇਗੀ।