ਸੂਚਨਾ ਦੇ ਅਨੁਸਾਰ ਪਿੰਡ ਡੱਲੇਵਾਲ ‘ਚ 23 ਸਾਲਾ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਜਿੰਦਰ ਕੁਮਾਰ ਵਜੋਂ ਕੀਤੀ ਗਈ ਹੈ। ਜਿਸ ਦੀ ਉਮਰ ਸਿਰਫ 23 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕੱਲਾ-ਇਕੱਲਾ ਪੁੱਤ ਸੀ।
ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਕੱਲ੍ਹ ਦੁਪਹਿਰ ਰਾਜਿੰਦਰ ਕੁਮਾਰ ਦੋਸਤਾਂ ਨਾਲ ਘਰ ਤੋਂ ਗਿਆ ਹੋਇਆ ਸੀ ਤੇ ਕੁਝ ਸਮੇ ਬਾਅਦ ਹੀ ਰਾਜਿੰਦਰ ਕੁਮਾਰ ਤੇ ਉਸ ਦੇ ਦੋਸਤਾਂ ਦਾ ਫੋਨ ਬੰਦ ਆ ਰਿਹਾ ਸੀ, ਫਿਰ ਇਸ ‘ਤੇ ਪਰਿਵਾਰਕ ਮੈਂਬਰ ਨੌਜਵਾਨ ਦੀ ਤਲਾਸ਼ ਵਿਚ ਜੁਟ ਗਏ ।
ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਮੈਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਇਸ ਸਾਰੀ ਘਟਨਾ ਦੀ ਜਾਂਚ ਵਿਚ ਲੱਗ ਗਈ। ਪਿੰਡ ਦੇ ਮੁੰਡੇ ਰਾਜਿੰਦਰ ਕੁਮਾਰ ਦੀ ਭਾਲ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਪਿੰਡ ਗੋਂਦਪੁਰ ਜੈ ਚੰਦ ਦੇ ਜੰਗਲ ਵਿੱਚ ਰਾਜਿੰਦਰ ਦੇ ਮੋਟਰਸਾਈਕਲ ਦਿਖਾਈ ਦਿੱਤਾ। ਮੁੰਡਿਆਂ ਨੇ ਜੰਗਲ ਵਿੱਚ ਦੇਖਿਆ ਤਾਂ ਉਥੇ ਉਨ੍ਹਾਂ ਨੂੰ ਰਾਜਿੰਦਰ ਕੁਮਾਰ ਦੀ ਲਾਸ਼ ਦਿਖਾਈ ਦਿੱਤੀ। ਫਿਰ ਪੰਜਾਬ ਪੁਲਿਸ ਨੇ ਪਹੁੰਚ ਕੇ ਕਤਲ ਹਿਮਾਚਲ ਪ੍ਰਦੇਸ਼ ਵਿਚ ਹੋਣ ਦੀ ਵਜ੍ਹਾ ਨਾਲ ਪੁਲਿਸ ਨੇ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਸੂਚਨਾ ਦਿੱਤੀ । ਜਿਸ ‘ਤੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਕਤਲ ਵਾਲੇ ਸਥਾਨ ‘ਤੇ ਸਾਰੀ ਘਟਨਾ ਤੇ ਦੋਸ਼ੀਆਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।