ਪਠਾਨਕੋਟ ਤੋਂ ਸੰਸਦ ਮੈਂਬਰ ਸੰਨੀ ਦਿਓਲ ‘ਲਾਪਤਾ’ ਹੋ ਚੁੱਕੇ ਹਨ ਕਿਉਂਕਿ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਪਠਾਨਕੋਟ ਵਿੱਚ ਲੱਗੇ ਹੋਏ ਹਨ। ਲੋਕਾਂ ਨੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲੈ ਦਿੱਤੇ ਹਨ। ਲੋਕਾਂ ਵੱਲੋ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਸਨੀ ਦਿਓਲ ਸੰਸਦ ਮੈਂਬਰ ਬਣਨ ਤੋਂ ਬਾਅਦ ਕਦੇ ਵੀ ਪਠਾਨਕੋਟ ਨਹੀਂ ਪਹੁੰਚੇ।
ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਨਾਲ ਮਿਲ ਕੇ ਪੋਸਟਰ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ਲੋਕ ਸਭਾ ਹਲਕਿਆਂ ਵਿੱਚ ਜੋ ਵਿਕਾਸ ਕਾਰਜ ਲਈ ਦਾਅਵੇ ਕੀਤੇ ਸੀ, ਉਹ ਹਾਲੇ ਤੱਕ ਸ਼ੁਰੂ ਨਹੀਂ ਕੀਤੇ ਗਏ। ਇਸ ਵਜ੍ਹਾ ਕਰਕੇ ਲੋਕ ਭੜਕੇ ਹੋਏ ਹਨ ‘ਤੇ ਲਾਪਤਾ ਸੰਸਦ ਮੈਂਬਰ ਦੇ ਪੋਸਟਰ ਲਗਾਏ ਗਏ ਹਨ|
ਲੋਕ ਸਭਾ ਹਲਕੇ ਦੇ ਨੌਜਵਾਨਾਂ ਨੇ ਦੱਸਿਆ ਹੈ ਕਿ ਜਦੋਂ ਤੋਂ ਸੰਨੀ ਦਿਓਲ ਸੰਸਦ ਮੈਂਬਰ ਬਣੇ ਹੋਏ ਹਨ, ਉਹ ਨਾ ਤਾਂ ਕਦੇ ਪਠਾਨਕੋਟ ਅਤੇ ਨਾ ਹੀ ਕਦੇ ਗੁਰਦਾਸਪੁਰ ਪਹੁੰਚੇ। ਉਨ੍ਹਾਂ ਨੂੰ ਲੋਕਾਂ ਦੀ ਹਾਲਤ ਬਾਰੇ ਵੀ ਕੁਝ ਨਹੀਂ ਪਤਾ। ਜੋ ਵਿਕਾਸ ਕਾਰਜ ਉਨ੍ਹਾਂ ਵੱਲੋ ਕਰਨ ਦੀ ਗੱਲ ਕੀਤੀ ਗਈ ਸੀ, ਉਹ ਹਾਲੇ ਤੱਕ ਪੂਰੀ ਨਹੀਂ ਹੋਈ।ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਸੰਸਦ ਮੈਂਬਰ ਨੂੰ ਦੇਖਣ ਲਈ ਵੀ ਤਰਸ ਗਏ ਹਨ।