Friday, November 15, 2024
HomeBreakingਪਟਨਾ ਰੇਲਵੇ ਸਟੇਸ਼ਨ ਦੀ TV ਸਕਰੀਨ ਤੇ ਚੱਲੀਆਂ ਗੰਦੀਆਂ ਫ਼ਿਲਮਾਂ,FIR ਹੋਈ ਦਰਜ਼,ਵੀਡੀਓ...

ਪਟਨਾ ਰੇਲਵੇ ਸਟੇਸ਼ਨ ਦੀ TV ਸਕਰੀਨ ਤੇ ਚੱਲੀਆਂ ਗੰਦੀਆਂ ਫ਼ਿਲਮਾਂ,FIR ਹੋਈ ਦਰਜ਼,ਵੀਡੀਓ ਅੱਗ ਵਾਂਗ ਵਾਇਰਲ

ਪਟਨਾ ਜੰਕਸ਼ਨ ‘ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਪਟਨਾ ਜੰਕਸ਼ਨ ‘ਤੇ ਪਲੇਟਫਾਰਮ ‘ਤੇ ਲੱਗੇ ਟੀਵੀ ਸਕ੍ਰੀਨ ‘ਤੇ ਅਚਾਨਕ ਅਸ਼ਲੀਲ ਵੀਡੀਓ ਦਿਖਾਈ ਦੇਣ ਲੱਗੀ । ਜੋ ਕਰੀਬ 3 ਮਿੰਟ ਤੱਕ ਚਲਦੀ ਰਹੀ । ਜਿਸ ਸਮੇਂ ਇਹ ਅਸ਼ਲੀਲ ਵੀਡੀਓ ਟੈਲੀਕਾਸਟ ਹੋਈ, ਉਸ ਸਮੇਂ ਟੀਵੀ ਸਕਰੀਨ ‘ਤੇ ਇਸ਼ਤਿਹਾਰਾਂ ਨਾਲ ਸਬੰਧਤ ਵੀਡੀਓਜ਼ ਸ਼ੁਰੂ ਹੋਣੀਆਂ ਸੀ । ਇਸ ਅਸ਼ਲੀਲ ਵੀਡੀਓ ਦੇ ਟੈਲੀਕਾਸਟ ਹੋਣ ਦੌਰਾਨ ਪਟਨਾ ਜੰਕਸ਼ਨ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਕਾਫੀ ਭੀੜ ਸੀ |

ਸੂਚਨਾ ਦੇ ਅਨੁਸਾਰ ਸਟੇਸ਼ਨ ਮੈਨੇਜਰ ਜਾਂ ਡਿਊਟੀ ‘ਤੇ ਮੌਜੂਦ ਕਿਸੇ ਵੀ ਰੇਲਵੇ ਅਧਿਕਾਰੀ ਨੂੰ ਪਲੇਟਫਾਰਮ ਟੀਵੀ ‘ਤੇ ਅਸ਼ਲੀਲ ਵੀਡੀਓ ਦੇ ਚੱਲਣ ਦੀ ਜਾਣਕਾਰੀ ਨਹੀਂ ਸੀ। ਪਲੇਟਫਾਰਮ ‘ਤੇ ਮੌਜੂਦ ਇੱਕ ਯਾਤਰੀਆਂ ਵੱਲੋਂ ਇਸ ਦੀ ਸੂਚਨਾ RPF ਅਤੇ GRP ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ RPF ਨੇ ਤੁਰੰਤ ਸਬੰਧਤ ਏਜੰਸੀ ਨੂੰ ਫੋਨ ਕਰਕੇ ਅਸ਼ਲੀਲ ਫਿਲਮ ਨੂੰ ਰੋਕਣ ਲਈ ਕਿਹਾ।

ਇਸ ਘਟਨਾ ਤੋਂ ਬਾਅਦ RPF ਐਕਸ਼ਨ ਵਿੱਚ ਆ ਗਈ ਅਤੇ ਉਸ ਏਜੰਸੀ ਦੇ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਦੀ ਜ਼ਿੰਮੇਵਾਰੀ ਪਟਨਾ ਜੰਕਸ਼ਨ ‘ਤੇ ਲੱਗੇ ਟੀ.ਵੀ. ‘ਤੇ ਵੀਡੀਓ ਪ੍ਰਸਾਰਣ ਦੀ ਸੀ। ਫਿਰ RPF ਨੇ ਆਪਣੇ ਕੰਟਰੋਲ ਰੂਮ ਤੋਂ ਇਸ ਮਾਮਲੇ ਬਾਰੇ ਦਾਨਾਪੁਰ ਰੇਲ ਡਵੀਜ਼ਨ ਦੇ ਅਧਿਕਾਰੀਆਂ ਨੂੰ ਦੱਸਿਆ। ਇਸ ਘਟਨਾ ਤੋਂ ਬਾਅਦ ਇਸ਼ਤਿਹਾਰੀ ਏਜੰਸੀ ਦੇ ਕੰਟਰੋਲ ‘ਚ ਜਾਂਚ ਕੀਤੀ ਗਈ ਅਤੇ ਉਥੇ ਹਾਜ਼ਰ ਕਰਮਚਾਰੀ ਅਸ਼ਲੀਲ ਫਿਲਮਾਂ ਦੇਖਦੇ ਹੋਏ ਪਾਏ ਗਏ। ਜਾਣਕਾਰੀ ਦੇ ਅਨੁਸਾਰ ਏਜੰਸੀ ਦੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

RPF ਚੌਕੀ ਇੰਚਾਰਜ ਸੁਸ਼ੀਲ ਕੁਮਾਰ ਨੇ ਆਪਣੀ ਜਾਂਚ ਤੋਂ ਬਾਅਦ ਕਿਹਾ ਕਿ ਅਸ਼ਲੀਲ ਵੀਡੀਓ ਪਲੇਟਫਾਰਮ ਨੰਬਰ 10 ‘ਤੇ ਹੀ ਚੱਲ ਰਹੀ ਸੀ। ਸਵੇਰੇ 9.56 ਤੋਂ 9.59 ਤੱਕ ਤਿੰਨ ਮਿੰਟ ਦਾ ਟੈਲੀਕਾਸਟ ਹੋਇਆ। । ਏਜੰਸੀ ਦੇ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏਜੰਸੀ ਦੇ ਮਾਲਕ ਨੂੰ ਵੀ ਬੁਲਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਦੱਤਾ ਕਮਿਊਨੀਕੇਸ਼ਨ ਨਾਂ ਦੀ ਏਜੰਸੀ ਨੂੰ ਪਟਨਾ ਜੰਕਸ਼ਨ ‘ਤੇ ਲੱਗੇ ਟੀਵੀ ‘ਤੇ ਵੀਡੀਓ ਪ੍ਰਸਾਰਣ ਕਰਨ ਦਾ ਠੇਕਾ ਮਿਲਿਆ ਹੈ। ਉਨ੍ਹਾਂ ਦੇ ਆਦੇਸ਼ਾਂ ‘ਤੇ, ਏਜੰਸੀ ਦੱਤਾ ਕਮਿਊਨੀਕੇਸ਼ਨ, ਇਸ ਦੇ ਸੰਚਾਲਕ ਅਤੇ RPF ਚੌਕੀ ਵਿੱਚ ਸਟਾਫ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।ਜਾਣਕਾਰੀ ਦੇ ਅਨੁਸਾਰ ਏਜੰਸੀ ਨੂੰ ਵੀ ਬਲੈਕਲਿਸਟ ਕਰਨ ਦੇ ਆਦੇਸ਼ ਦਿੱਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments