Friday, November 15, 2024
HomeBreakingਨਿਰਮਾਤਾ ਇਮਤਿਆਜ਼ ਅਲੀ, ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਨੂੰ 3 ਮਈ ਨੂੰ ਲੁਧਿਆਣਾ...

ਨਿਰਮਾਤਾ ਇਮਤਿਆਜ਼ ਅਲੀ, ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਨੂੰ 3 ਮਈ ਨੂੰ ਲੁਧਿਆਣਾ ਕੋਰਟ ‘ਚ ਪੇਸ਼ ਹੋਣ ਦੇ ਨਿਰਦੇਸ਼ ਜਾਰੀ |

ਸੂਚਨਾ ਦੇ ਅਨੁਸਾਰ ਲੁਧਿਆਣਾ ਦੀ ਇੱਕ ਅਦਾਲਤ ਨੇ ਨਿਰਮਾਤਾ ਇਮਤਿਆਜ਼ ਅਲੀ, ਅਦਾਕਾਰ ਦਿਲਜੀਤ ਦੋਸਾਂਝ, ਅਦਾਕਾਰਾ ਪਰਿਣੀਤੀ ਚੋਪੜਾ ਅਤੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੂੰ 3 ਮਈ ਨੂੰ ਪੇਸ਼ ਹੋਣ ਲਈ ਆਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਫਿਲਮ ਦੇ ਟੈਲੀਕਾਸਟ ‘ਤੇ ਰੋਕ ਲਗਾਈ ਗਈ ਹੈ। ਹੁਣ ਇਸ ਨੂੰ OTT ਪਲੇਟਫਾਰਮ ‘ਤੇ ਵੀ ਰਿਲੀਜ਼ ਕਰਨ ਦੀ ਮਨਾਈ ਹੋ ਗਈ ਹੈ।

Diljit Dosanjh to start Chamkila shoot in November - Exclusive | Hindi  Movie News - Times of India

ਇਹ ਆਦੇਸ਼ ਮਰਹੂਮ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰਾਂ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਵੱਲੋਂ ਦਰਜ਼ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਦਿੱਤਾ ਹੈ। ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੇ 12 ਅਕਤੂਬਰ 2012 ਨੂੰ ਆਪਣੇ ਪਤੀ ਦੀ ਬਾਇਓਪਿਕ ਬਣਾਉਣ ਦੇ ਅਧਿਕਾਰ ਦੋਵਾਂ ਸ਼ਿਕਾਇਤਕਰਤਾਵਾਂ ਦੇ ਪਿਤਾ ਨੂੰ ਦਿੱਤੇ ਸਨ। ਉਨ੍ਹਾਂ ਨੂੰ 5 ਲੱਖ ਰੁਪਏ ਵੀ ਪ੍ਰਾਪਤ ਹੋਏ ਹਨ। ਬਾਇਓਪਿਕ ਬਣਾਉਣ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ 3 ਨਵੰਬਰ 2022 ਨੂੰ ਸ਼ਿਕਾਇਤਕਰਤਾ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਜਦੋਂ ਪਟੀਸ਼ਨਰ ਨੇ ਬਾਇਓਪਿਕ ਬਣਾਉਣ ਲਈ ਪ੍ਰਬੰਧ ਸ਼ੁਰੂ ਕੀਤੇ ਅਤੇ ਗੁਰਮੇਲ ਕੌਰ ਨਾਲ ਸੰਪਰਕ ਕੀਤਾ ਤਾਂ ਉਹ ਕੋਈ ਨਾ ਕੋਈ ਬਹਾਨਾ ਲੈ ਕੇ ਮਾਮਲੇ ਨੂੰ ਟਾਲਦੀ ਰਹੀ। ਫਿਰ ਉਨ੍ਹਾਂ ਨੂੰ ਪਤਾ ਚੱਲਿਆ ਕਿ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ‘ਤੇ ਪਹਿਲਾਂ ਤੋਂ ਹੀ ਫਿਲਮ ਬਣ ਰਹੀ ਹੈ।

दिलजीत दोसांझ, परिणीति चोपड़ा को नोटिस; 3 मई को लुधियाना कोर्ट में पहुंचने  के निर्देश | Singer Chamkila Biopic Controversy; Diljit Dosanjh Parineeti  Chopra Summoned | Ludhiana Court ...

ਜਿਸ ਸਮੇ ਤੋਂ ਇਹ ਮਾਮਲਾ ਅਦਾਲਤ ਵਿੱਚ ਗਿਆ ਹੈ, ਇਸ ਮਾਮਲੇ ਨੂੰ ਲੈ ਕੇ ਦੋ ਤੋਂ ਤਿੰਨ ਸੁਣਵਾਈਆਂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਇਸ ਫਿਲਮ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕਰਨ ਤੋਂ ਰੋਕ ਲਗਾਈ ਗਈ ਸੀ। ਜਿਸ ਤੋਂ ਬਾਅਦ ਇਸ ਨੂੰ OTT ਪਲੇਟਫਾਰਮ ‘ਤੇ ਰਿਲੀਜ਼ ਕਰਨ ‘ਤੇ ਵਿਚਾਰ ਹੋ ਰਿਹਾ ਸੀ। ਪਰ ਹੁਣ ਅਦਾਲਤ ਨੇ ਇਸ ਦਾ ਪ੍ਰਿੰਟ ਨੂੰ ਕਿਤੇ ਵੀ ਜਾਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਨਿਰਮਾਤਾ,ਅਦਾਕਾਰ,ਅਦਾਕਾਰਾ ਤੇ ਚਮਕੀਲਾ ਦੀ ਪਤਨੀ ਨੂੰ 3 ਮਈ ਨੂੰ ਅਦਾਲਤ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments