ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਹੁਣ ਦੁਨੀਆ ਦਾ ਸਭ ਤੋਂ ਜਿਆਦਾ ਆਬਾਦੀ ਵਾਲਾ ਦੇਸ਼ ਬਣ ਚੁੱਕਿਆ ਹੈ।ਭਾਰਤ ਵਿੱਚ ਹੁਣ ਚੀਨ ਨਾਲੋਂ 2.8 ਮਿਲੀਅਨ ਵੱਧ ਆਬਾਦੀ ਹੈ।ਅੰਕੜਿਆਂ ਦੇ ਅਨੁਸਾਰ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਦੱਸੀ ਜਾ ਰਹੀ ਹੈ ਅਤੇ ਚੀਨ ਦੀ ਆਬਾਦੀ 142 ਕਰੋੜ 57 ਲੱਖ ਹੈ।
ਰਿਪੋਰਟ ਦੇ ਅਨੁਸਾਰ ਭਾਰਤ ਦੀ ਆਬਾਦੀ ਇੱਕ ਸਾਲ ਵਿੱਚ 1.56 ਫੀਸਦੀ ਵਧੀ ਹੈ। ਨਵੇਂ ਅੰਕੜੇ ‘ਜਨਸੰਖਿਆ ਸੂਚਕਾਂ’ ਦੀ ਸ਼੍ਰੇਣੀ ‘ਚ ਰਿਪੋਰਟ ਅਨੁਸਾਰ ਦਿੱਤੇ ਹੋਏ ਹਨ। ਸੰਯੁਕਤ ਰਾਸ਼ਟਰ 1950 ਤੋਂ ਹੁਣ ਤੱਕ ਦੁਨੀਆ ਵਿੱਚ ਆਬਾਦੀ ਦੇ ਅੰਕੜੇ ਦੀ ਰਿਪੋਰਟ ਦਿੰਦਾ ਹੈ। ਉਸ ਸਮੇ ਤੋਂ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ਨੇ ਆਬਾਦੀ ਦੇ ਵਿੱਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਬੀਤੇ ਸਾਲ ਜਾਰੀ ਕੀਤੀ ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਿਛਲੇ 6 ਦਹਾਕਿਆਂ ਵਿੱਚ ਪਹਿਲੀ ਵਾਰ ਚੀਨ ਦੀ ਆਬਾਦੀ ਘੱਟ ਹੋਈ ਹੈ।
ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦਾ ਕਹਿਣਾ ਹੈ ਕਿ ਇਹ ਬਾਰੇ ਕੁਝ ਸਪੱਸ਼ਟ ਨਹੀਂ ਦੱਸਿਆ ਜਾ ਸਕਦਾ ਕਿ ਭਾਰਤ ਨੇ ਆਬਾਦੀ ਵਿੱਚ ਚੀਨ ਨੂੰ ਕਦੋਂ ਪਿੱਛੇ ਛੱਡ ਦਿੱਤਾ। ਦੋਵਾਂ ਦੇਸ਼ਾਂ ਦੇ ਅੰਕੜੇ ਜਾਰੀ ਹੋਣ ਦੇ ਸਮੇਂ ਵਿੱਚ ਵੱਡਾ ਅੰਤਰ ਪਾਇਆ ਗਿਆ ਹੈ, ਇਸ ਲਈ ਅਨੁਮਾਨ ਲਗਾਉਣਾ ਥੋੜਾ ਔਖਾ ਹੈ। ਜਾਣਕਾਰੀ ਦੇ ਅਨੁਸਾਰ ਸਾਲ ਦੀ ਸ਼ੁਰੂਆਤ ਵਿੱਚ ਹੀ ਗਲੋਬਲ ਮਾਹਿਰਾਂ ਨੇ ਕਹਿ ਦਿੱਤਾ ਸੀ ਕਿ 2023 ਵਿੱਚ ਭਾਰਤ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। UNFPA ਦੇ ਨਵੇਂ ਅੰਕੜਿਆਂ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ |