ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਚੰਡੀਗੜ੍ਹ ‘ਚ ਤਿਆਰ ਭਾਰਤੀ ਹਵਾਈ ਸੈਨਾ ਵਿਰਾਸਤੀ ਕੇਂਦਰ ਨੂੰ ਆਮ ਲੋਕਾਂ ਨੂੰ ਸਮਰਪਿਤ ਕਰਨ ਲਈ ਸ਼ਹਿਰ ਆਉਣ ਵਾਲੇ ਹਨ। ਹੈਰੀਟੇਜ ਸੈਂਟਰ ਨੂੰ ਦੁਪਹਿਰ 12 ਵਜੇ ਹਵਾਈ ਸੈਨਾ ਦੇ ਅਧਿਕਾਰੀਆਂ ਵੱਲੋਂ ਸਕੱਤਰ ਸੱਭਿਆਚਾਰ, ਚੰਡੀਗੜ੍ਹ ਨੂੰ ਸੌਂਪ ਦਿੱਤਾ ਜਾਣਾ ਹੈ। ਇਸ ਕਰਕੇ ਅੱਜ ਏਅਰਪੋਰਟ ਲਾਈਟ ਪੁਆਇੰਟ ਤੋਂ ਪ੍ਰੈੱਸ ਲਾਈਟ ਪੁਆਇੰਟ-17 ਅਤੇ ਸੈਕਟਰ-8 ਸਥਿਤ ਗੁਰਦੁਆਰਾ ਸਾਹਿਬ ਤੱਕ ਦੇ ਟਰੈਫਿਕ ਰੂਟ ਡਾਇਵਰਟ ਕੀਤਾ ਜਾ ਰਿਹਾ ਹੈ ।
ਮੰਤਰੀ ਰਾਜਨਾਥ ਸਿੰਘ ਸਵੇਰੇ 10:45 ‘ਤੇ ਫੌਜ ਦੇ ਖਾਸ ਜਹਾਜ਼ ਦੇ ਜ਼ਰੀਏ ਚੰਡੀਗੜ੍ਹ ਤਕਨੀਕੀ ਹਵਾਈ ਅੱਡੇ ‘ਤੇ ਆਉਣਗੇ। ਫਿਰ ਸਵੇਰੇ 11:45 ਵਜੇ ਸੈਕਟਰ-17/18 ਪ੍ਰੈਸ ਲਾਈਟ ਪੁਆਇੰਟ ਵਿਖੇ ਸੈਕਟਰ-18 ਵਿੱਚ ਬਣੇ ਇੰਡੀਅਨ ਏਅਰ ਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕਰਨ ਤੋਂ ਬਾਅਦ ਆਮ ਲੋਕਾਂ ਨੂੰ ਸੌਂਪ ਦੇਣਗੇ । ਇਸ ਤੋਂ ਮਗਰੋਂ ਮੰਤਰੀ ਰਾਜਨਾਥ ਸਿੰਘ ਏਅਰਫੋਰਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਸਟੋਰ ਦਾ ਦੌਰਾ ਕਰਨ ਵਾਲੇ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੁਪਹਿਰ 12:20 ਵਜੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਵਾਲੇ ਹਨ। ਇਸੇ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੀ ਸ਼ਾਮਿਲ ਹੋਣਗੇ।ਆਮ ਲੋਕ ਮੰਗਲਵਾਰ ਤੋਂ ਹੀ ਦਾਖ਼ਲ ਹੋ ਸਕਦੇ ਹਨ ਪਰ ਇੱਥੇ ਆਉਣ ਲਈ ਅੱਜ ਯਾਨੀ ਸੋਮਵਾਰ ਤੋਂ ਮੋਬਾਈਲ ਐਪ ਤੇ ਬੁਕਿੰਗ ਸ਼ੁਰੂ ਹੋਵੇਗੀ।ਇਸ ਦੇ ਨਾਲ ਹੀ ਹਵਾਈ ਸੈਨਾ ਦੇ ਬਹੁਤ ਸਾਰੇ ਵੀਵੀਆਈਪੀ ਵੀ ਸ਼ਾਮਿਲ ਹੋਣ ਵਾਲੇ ਹਨ |