ਖ਼ਬਰ ਦੇ ਮੁਤਾਬਿਕ ਜੰਮੂ-ਕਸ਼ਮੀਰ ਵਿੱਚ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇਥੇ ਦੂਰ-ਦੂਰ ਤੱਕ ਕੇਰਨ ‘ਚ ਬਰਫਬਾਰੀ ਕਾਰਨ ਡਿਲੀਵਰੀ ਲਈ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ‘ਤੋਂ ਬਾਅਦ ਡਾਕਟਰਾਂ ਨੇ ਵਟਸਐਪ ਕਾਲ ਦੀ ਮਦਦ ਨਾਲ ਬੱਚੇ ਨੂੰ ਜਨਮ ਦੇਣ ‘ਚ ਮਹਿਲਾਂ ਦੀ ਸਹਾਇਤਾ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਤਕਰੀਬਨ 6 ਘੰਟੇ ਦਾ ਸਮਾਂ ਲੱਗਾ,ਜਿਸ ਤੋਂ ਬਾਅਦ ਔਰਤ ਨੇ ਇੱਕ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ।
ਮੀਰ ਮੁਹੰਮਦ ਸਫੀ ਨਾਮ ਦੇ ਡਾਕਟਰ, ਜੋ ਕਿ ਕ੍ਰਾਲਪੋਰਾ ਦੇ ਬਲਾਕ ਮੈਡੀਕਲ ਅਫਸਰ ਹਨ| ਉਨ੍ਹਾਂ ਨੇ ਦੱਸਿਆ ਕਿ ,ਇੱਥੇ ‘ਸ਼ੁੱਕਰਵਾਰ ਦੀ ਰਾਤ ਨੂੰ ਸਾਡੇ ਕੇਰਨ ਖੇਤਰ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਇੱਕ ਮਰੀਜ਼ ਦੇ ਆਉਣ ਦੀ ਖ਼ਬਰ ਮਿਲੀ ਸੀ। ਇਸ ਔਰਤ ਨੂੰ ਜਣੇਪੇ ਦਾ ਦਰਦ ਹੋ ਰਿਹਾ ਸੀ। ਪਰ ਔਰਤ ਪਹਿਲਾਂ ਹੀ ਐਕਲੈੰਪਸੀਆ ਤੋਂ ਪੀੜਤ ਸੀ। ਜਿਸ ਕਾਰਨ ਔਰਤ ਨੂੰ ਬਚਾਉਣ ਦਾ ਇੱਕੋ ਤਰੀਕਾ ਬਚਿਆ ਸੀ ਜੋ ਕਿ ਏਅਰ ਲਿਫਟਿੰਗ ਸੀ।
ਔਰਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣਾ ਬਹੁਤ ਜ਼ਰੂਰੀ ਸੀ। ਪਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਾਤਾਰ ਬਰਫਬਾਰੀ ਹੋਣ ਕਾਰਨ ਵਿਭਾਗੀ ਅਧਿਕਾਰੀਆਂ ਨੂੰ ਔਰਤ ਨੂੰ ਏਅਰਲਿਫਟ ਕਰਵਾਉਣ ‘ਚ ਪਰੇਸ਼ਾਨੀ ਹੋ ਰਹੀ ਸੀ। ਹੁਣ ਕੇਰਨ ਇਲਾਕੇ ਦੇ ਹਸਪਤਾਲ ਦੇ ਸਟਾਫ਼ ਨੂੰ ਹੋਰ ਕੋਈ ਰਸਤਾ ਲੱਭਣ ਲਈ ਕਿਹਾ ਗਿਆ ਸੀ,ਤਾਂ ਕਿ ਡਿਲੀਵਰੀ ਸਹੀ ਤਰੀਕੇ ਨਾਲ ਕੀਤੀ ਜਾ ਸਕੇ।
ਦੱਸਿਆਂ ਜਾ ਰਿਹਾ ਹੈ ਕਿ ਕ੍ਰਾਲਪੋਰਾ ਸਬਡਿਸਟ੍ਰਿਕਟ ਹਸਪਤਾਲ ਦੇ ਗਾਇਨੀਕੋਲੋਜਿਸਟ ਡਾ: ਪਰਵੇਜ਼ ਨੇ ਵਟਸਐਪ ਕਾਲ ‘ਤੇ ਕੇਰਨ PHC ਵਿਖੇ ਡਾ. ਅਰਸ਼ਦ ਸੋਫੀ ਅਤੇ ਉਸਦੇ ਪੈਰਾ-ਮੈਡੀਕਲ ਸਟਾਫ ਨੂੰ ਬੱਚੇ ਦੀ ਡਿਲੀਵਰੀ ਦੀ ਪ੍ਰਕਿਰਿਆ ਬਾਰੇ ਦੱਸਿਆ। ਔਰਤ ਦੀ ਬਿਲਕੁਲ ਸਹੀ ਡਿਲੀਵਰੀ ਹੋਣ ਤੋਂ ਬਾਅਦ ਡਾਕਟਰ ਸ਼ਫੀ ਨੇ ਦੱਸਿਆ ਕਿ,‘ਡਿਲੀਵਰੀ ਦੇ ਸਮੇਂ ਔਰਤ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਕਰੀਬ 6 ਘੰਟੇ ਬਾਅਦ ਔਰਤ ਨੇ ਇੱਕ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ। ਹਾਲੇ ਔਰਤ ਅਤੇ ਉਸ ਦੀ ਬੱਚੀ ਨੂੰ ਸਟਾਫ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ,ਪਰ ਔਰਤ ਅਤੇ ਬੱਚੀ ਦੋਵੇਂ ਹੀ ਖਤਰੇ ਤੋਂ ਬਾਹਰ ਤੇ ਠੀਕ ਹਨ।