ਜੈਸਲਮੇਰ ਵਿੱਚ ਵਰਤ ਵਾਲਾ ਭੋਜਨ ਖਾਣ ਕਾਰਨ 200 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ ਹੈ । ਸਾਰੇ ਲੋਕਾਂ ਨੂੰ ਫੂਡ ਪੁਆਇਜ਼ਨਿੰਗ ਦੇ ਕਾਰਨ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਗਿਆ । ਬੰਦ ਪੈਕੇਟ ਭੋਜਨ ਖਾਣ ਤੋਂ ਬਾਅਦ ਲੋਕਾਂ ਨੂੰ ਉਲਟੀਆਂ, ਜੀਅ ਕੱਚਾ ਹੋਣਾ, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗੀਆਂ। ਸਭ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਅੱਧੀ ਰਾਤ ਤੱਕ ਹਸਪਤਾਲ ਦੇ ਸਾਰੇ ਬੈੱਡ ਭਰ ਚੁੱਕੇ ਸੀ । ਸਾਰੇ ਮਾਮਲੇ ਤੋਂ ਬਾਅਦ FDA ਨੇ ਜੈਸਲਮੇਰ ਸਣੇ ਰਾਜਸਥਾਨ ਦੇ ਕਈ ਇਲਾਕਿਆਂ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਮਾਨ ਸਪਲਾਈ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ।
ਜੈਸਲਮੇਰ ਨੇੜੇ ਜਵਾਹਰ ਹਸਪਤਾਲ ‘ਚ ਸ਼ਾਮ 5 ਵਜੇ ਇਕ-ਇਕ ਕਰਕੇ ਮਰੀਜ਼ ਆਉਣ ਲੱਗੇ। ਮਰੀਜ਼ ਜਿਆਦਾ ਹੋਣ ਕਾਰਨ ਭੀੜ ਵੱਧ ਗਈ ਸੀ। ਜ਼ਿਲ੍ਹੇ ਭਰ ਵਿੱਚ ਸ਼ਹਿਰ ਅਤੇ ਪੇਂਡੂ ਖੇਤਰਾਂ ਵਿੱਚੋਂ 200 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਨੇ ਸਾਰਿਆਂ ਨੂੰ ਕਿਹਾ ਹੈ ਕਿ ਹਾਲੇ ਇਸ ਬ੍ਰਾਂਡ ਦੇ ‘ਭਾਗਰ’ ਦਾ ਸੇਵਨ ਕਰਨ ਤੋਂ ਪ੍ਰਹੇਜ ਕੀਤਾ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਇੰਨੇ ਮਰੀਜ਼ ਪਹਿਲਾਂ ਇਕੱਠੇ ਕਦੇ ਨਹੀਂ ਹੋਏ। ਪ੍ਰਸ਼ਾਸਨ ਨੇ ਸਿਹਤ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਜੈਸਲਮੇਰ ਦੇ ਜਵਾਹਰ ਹਸਪਤਾਲ ਦੇ ਡਾਕਟਰ ਰੇਵਤਾ ਰਾਮ ਨੇ ਕਿਹਾ- ਇਕ ਖਾਸ ਕਿਸਮ ਦਾ ਵਰਤ ਵਾਲਾ ਭੋਜਨ ਜਿਸ ਦਾ ਨਾਮ ‘ਭਾਗਰ’ ਹੈ ,ਖਾਣ ਨਾਲ ਲੋਕ ਬੀਮਾਰ ਹੋ ਰਹੇ ਹਨ | ਇਸ ਦੇ ਲੱਛਣ ਉਲਟੀਆਂ, ਚੱਕਰ ਆਉਣੇ ਹਨ।
ਜੈਸਲਮੇਰ ‘ਚ ‘ਮਨਪਸੰਦ’ ਉਤਪਾਦ ਤੋਂ ਫ਼ੂਡ ਪੋਇਸਨਿੰਗ ਹੋਣ ਦੇ ਮਾਮਲੇ ਤੋਂ ਬਾਅਦ FDA ਨੇ ਜੈਸਲਮੇਰ ਸਮੇਤ ਹੋਰ ਇਲਾਕਿਆਂ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜੈਸਲਮੇਰ ਦੇ ਫੂਡ ਸੇਫਟੀ ਅਫਸਰ ਪ੍ਰਵੀਨ ਚੌਧਰੀ ਨੇ ਕਿਹਾ ਕਿ 3298 ਕਿਲੋਗ੍ਰਾਮ ਮਨਪਸੰਦ ਗੋਰਾਂਸ਼ ਇੰਟਰਪ੍ਰਾਈਜਿਜ਼ ਨੂੰ ਮਿਲਿਆ ਸੀ। ਇਸ ਤੋਂ ਬਾਅਦ ਨਾਸਿਕ ਤੋਂ ਸਾਮਾਨ ਸਪਲਾਈ ਕਰਨ ਵਾਲੇ ਅਨੁਰਾਗ ਨੂੰ ਜੋਧਪੁਰ ਤੋਂ ਕਾਬੂ ਕਰ ਲਿਆ ਗਿਆ ਹੈ।