ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਨੂੰ ਓਸ਼ੀਵਾਰਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ, ਬੀਤੀ ਰਾਤ ਰਾਖੀ ਨੇ ਆਦਿਲ ‘ਤੇ ਐਕਸਟਰਾ ਮੈਰਿਟਲ ਅਫੇਅਰ ਅਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ FIR ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਅੱਜ ਆਦਿਲ ਨੂੰ ਰਾਖੀ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਰਾਖੀ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਆਦਿਲ ਨੇ ਵਿਆਹ ਦੇ ਨਾਂ ‘ਤੇ ਉਸ ਤੋਂ ਸਾਰੇ ਗਹਿਣੇ ਅਤੇ ਪੈਸੇ ਲਏ ਹਨ। ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਤੋਂ ਪਹਿਲਾਂ ਰਾਖੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਦਿਲ ਬਾਰੇ ਦੱਸਿਆ ਕਿ ਆਦਿਲ ਨੇ ਮੇਰੇ ਆਪਣੇ ਘਰ ਦੀਆਂ ਚਾਬੀਆਂ ਖੋਹ ਲਈਆਂ ਨੇ ਅਤੇ ਉਨ੍ਹਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਰਿਹਾ ਹੈ।
ਰਾਖੀ ਨੇ ਹੋਰ ਦੱਸਦਿਆਂ ਕਿਹਾ ਕਿ ਉਸਨੇ ਮੈਨੂੰ ਬਾਲੀਵੁੱਡ ਵਿੱਚ ਨਾਮ ਕਮਾਉਣ ਲਈ ਵਰਤਿਆ ਹੈ। ਉਹ ਮੇਰੇ ਕੋਲ ਸਾਰੇ ਪੈਸੇ ਲੈ ਗਿਆ। ਇਸ ਦੇ ਨਾਲ ਹੀ ਰਾਖੀ ਨੇ ਇਹ ਵੀ ਦਾਅਵਾ ਕੀਤਾ ਕਿ ਆਦਿਲ ਨੇ ਉਸ ਨੂੰ ਕਿਹਾ ਕਿ ਉਹ ਰਾਖੀ ਤੋਂ ਵੱਖ ਹੋ ਗਿਆ ਹੈ ਅਤੇ ਆਪਣੀ ਪ੍ਰੇਮਿਕਾ ਤਨੂ ਨਾਲ ਰਹਿ ਰਿਹਾ ਹੈ।
ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਨੇ ਪਿਛਲੇ ਮਹੀਨੇ ਹੀ ਕੋਰਟ ਮੈਰਿਜ ਕਰਵਾਈ ਸੀ। ਆਦਿਲ ਖਾਨ 27 ਸਾਲ ਦਾ ਹੈ ਅਤੇ ਕਰਨਾਟਕ ਦਾ ਰਹਿਣ ਵਾਲਾ ਹੈ। ਉਸਦਾ ਕਾਰ ਦਾ ਕਾਰੋਬਾਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਆਦਿਲ ਅਤੇ ਰਾਖੀ ਮਈ 2022 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਖੀ ਦੇ ਨਾਲ ਮੁੰਬਈ ਵਿੱਚ ਇੱਕ ਡਾਂਸ ਅਕੈਡਮੀ ਵੀ ਖੋਲ੍ਹੀ ਹੈ।
ਰਾਖੀ ਦੀ ਮਾਂ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਰਾਖੀ ਦੀ ਮਾਂ ਨੂੰ ਕੈਂਸਰ ਅਤੇ ਬ੍ਰੇਨ ਟਿਊਮਰ ਸੀ। ਸੋਸ਼ਲ ਮੀਡੀਆ ‘ਤੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਰਾਖੀ ਨੇ ਲਿਖਿਆ ਸੀ,ਅੱਜ ਮੇਰੀ ਮਾਂ ਦਾ ਹੱਥ ਮੇਰੇ ਸਿਰ ਤੋਂ ਉਠ ਗਿਆ ਹੈ, ਹੁਣ ਮੇਰੇ ਕੋਲ ਗੁਆਉਣ ਲਈ ਕੁਝ ਨਹੀਂ ਬਚਿਆ ਹੈ।