Friday, November 15, 2024
HomeBreakingਦੇਖੋ ਪੰਜਾਬੀ ਗਇਕ ਅੰਮ੍ਰਿਤ ਮਾਨ ਦੇ ਚੱਲਦੇ ਸ਼ੋਅ 'ਚ ਹੋਇਆ ਹੰਗਾਮਾ,ਅੰਮ੍ਰਿਤ ਮਾਨ...

ਦੇਖੋ ਪੰਜਾਬੀ ਗਇਕ ਅੰਮ੍ਰਿਤ ਮਾਨ ਦੇ ਚੱਲਦੇ ਸ਼ੋਅ ‘ਚ ਹੋਇਆ ਹੰਗਾਮਾ,ਅੰਮ੍ਰਿਤ ਮਾਨ ਤੇ ਸ਼ੋਅ ਨੂੰ ਅੱਧ ਵਿਚਕਾਰ ਛੱਡਣ ਦੇ ਆਰੋਪ |

ਗਇਕ ਅੰਮ੍ਰਿਤ ਮਾਨ ਦਾ ਨਾਂ ਮੁੜ ਵਿਵਾਦਾਂ ਵਿੱਚ ਹੈ। ਗਾਇਕ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਹੀ ਚ ਅੰਮ੍ਰਿਤ ਮਾਨ ਨੇ ਮੋਗਾ ਵਿੱਚ ਇੱਕ ਵਿਆਹ ਤੇ ਸਟੇਜ ਪਰਫਾਰਮੈਂਸ ਕੀਤੀ ਸੀ। ਇਸ ਦੌਰਾਨ ਕੁੱਝ ਅਜਿਹਾ ਹੋਇਆ ਕਿ ਉਹ ਸ਼ੋਅ ਨੂੰ ਅੱਧ ਵਿਚਾਲੇ ਛੱਡ ਕੇ ਚਲੇ ਗਏ। ਇਸ ਤੋਂ ਬਾਅਦ ਇਹ ਸਾਰਾ ਮਾਮਲਾ ਵੱਧ ਗਿਆ |

ਖ਼ਬਰਾਂ ਦੇ ਅਨੁਸਾਰ ਕੈਨੇਡਾ ਤੋਂ ਪੰਜਾਬ ਵਾਪਿਸ ਆਏ ਨੌਜਵਾਨ ਪ੍ਰਭਜੋਤ ਸਿੰਘ ਦਾ ਮੋਗਾ ਵਿੱਚ ਵਿਆਹ ਸੀ। ਉਸ ਨੇ ਆਪਣੇ ਵਿਆਹ ਵਿੱਚ ਅੰਮ੍ਰਿਤ ਮਾਨ ਨੂੰ ਸਟੇਜ ਸ਼ੋਅ ਲਈ ਬੁੱਕ ਕੀਤਾ ਸੀ। 10 ਫਰਵਰੀ ਨੂੰ ਵਿਆਹ ਵਾਲੇ ਦਿਨ ਅੰਮ੍ਰਿਤ ਮਾਨ ਪਹੁੰਚਿਆ। ਗਇਕ ਸਟੇਜ ਪਰਫਾਰਮੈਂਸ ਦੇ ਰਿਹਾ ਸੀ ਕਿ ਇਕਦਮ ਇੱਕ ਵਿਅਕਤੀ ਸ਼ਰਾਬ ਦੇ ਨਸ਼ੇ ‘ਚ ਸਟੇਜ ‘ਤੇ ਆ ਕੇ ਅੰਮ੍ਰਿਤ ਮਾਨ ਨਾਲ ਸੈਲਫੀ ਲੈਣ ਲੱਗਾ,ਪਰ ਮਾਨ ਨੇ ਉਸ ਦੇ ਨਾਲ ਸੈਲਫੀ ਲੈਣ ਤੋਂ ਮਨ੍ਹਾ ਕਰਤਾ । ਇਸ ਤੋਂ ਬਾਅਦ ਹੀ ਇਹ ਸਾਰਾ ਵਿਵਾਦ ਸ਼ੁਰੂ ਹੋ ਗਿਆ|

ਵਿਆਹ ਵਾਲੇ ਮੁੰਡੇ ਨੇ ਸਟੇਜ ‘ਤੇ ਜਾ ਕੇ ਅੰਮ੍ਰਿਤ ਮਾਨ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਤੇ ਨਾਲ ਹੀ ਬੁਰੀ ਭਾਸ਼ਾ ਦੀ ਵਰਤੋਂ ਕੀਤੀ। ਇਸ ਗੱਲ ਤੇ ਗੁੱਸੇ ਵਿੱਚ ਆ ਕੇ ਗਾਇਕ ਨੇ ਸ਼ੋਅ ਨੂੰ ਅੱਧ ਵਿਚਾਲੇ ਛੱਡ ਦਿੱਤਾ ਅਤੇ ਚਲਾ ਗਿਆ। ਇਸ ਤੋਂ ਬਾਅਦ ਹੀ ਹੋਰ ਹੰਗਾਮਾ ਵੱਧ ਗਿਆ। ਲਾੜੇ ਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਅੰਮ੍ਰਿਤ ਮਾਨ ਨੂੰ ਵਿਆਹ ‘ਚ ਪਰਫਾਰਮ ਕਰਨ ਲਈ 6 ਲੱਖ ਰੁਪਏ ਦਿੱਤੇ ਗਏ, ਪਰ ਫਿਰ ਵੀ ਉਹ ਸ਼ੋਅ ਨੂੰ ਅੱਧ ਵਿਚਾਲੇ ਛੱਡ ਕੇ ਚਲੇ ਗਏ ।

ਹੁਣ ਇਹ ਸਾਰਾ ਮਸਲਾ ਪੁਲਿਸ ਕੋਲ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਇਕ ਅੰਮ੍ਰਿਤ ਮਾਨ ਨੇ ਪੁਲਿਸ ਨੂੰ ਸ਼ਿਕਾਇਤ ਕਰਵਾਈ ਹੈ । ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ। ਪੁਲਿਸ ਤੋਂ ਮਿਲੀ ਸੂਚਨਾ ਦੇ ਅਨੁਸਾਰ ਮੁੰਡੇ ਦਾ ਪਰਿਵਾਰ ਅੰਮ੍ਰਿਤ ਮਾਨ ਤੋਂ ਆਪਣੇ 6 ਲੱਖ ਰੁਪਏ ਵਾਪਸ ਕਰਨ ਦੀ ਮੰਗ ਕਰ ਰਹੇ ਹਨ । ਦੂਸਰੇ ਪਾਸੇ ਗਇਕ ਵੱਲੋਂ ਇਸ ਸਾਰੇ ਮਾਮਲੇ ‘ਤੇ ਕੋਈ ਗੱਲ ਨਹੀਂ ਕੀਤੀ ਗਈ |

RELATED ARTICLES

LEAVE A REPLY

Please enter your comment!
Please enter your name here

Most Popular

Recent Comments