ਰਾਜਸਥਾਨ ਦੇ ਕੋਟਾ ਸ਼ਹਿਰ ਵਿਚ ਹੋਇਆ ਵਿਆਹ ਚਰਚਾ ਵਿਚ ਹੈ। ਹਸਪਤਾਲ ਵਿਚ ਦਾਖਲ ਇਕ ਮਹਿਲਾ ਨਾਲ ਵਿਆਹ ਕਰਨ ਲਈ ਲਾੜਾ ਬਾਰਾਤ ਲੈ ਕੇ ਪਹੁੰਚਿਆ। ਸਾਰੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਲਾੜਾ-ਲਾੜੀ ਨੇ ਵਿਆਹ ਦੀਆ ਰਸਮਾਂ ਪੂਰੀਆਂ ਕੀਤੀਆਂ । ਹਸਪਤਾਲ ਵਿਚ ਕਮਰਾ ਬੁੱਕ ਕਰਕੇ ਉਸ ਨੂੰ ਸਜਾਇਆ ਗਿਆ, ਜਿੱਥੇ ਵਿਆਹ ਦੀਆਂ ਰਸਮਾਂ ਹੋਈਆਂ। ਹਾਲੇ ਲਾੜੀ ਦਾ ਇਲਾਜ ਹੋ ਰਿਹਾ ਹੈ।
ਰਾਜਸਥਾਨ ਦੇ ਰਾਜਗੰਜਮੰਡੀ ਇਲਾਕੇ ਦੇ ਭਾਵਪੁਰਾ ਵਾਸੀ ਪੰਕਜ ਦਾ ਵਿਆਹ ਸ਼ਨੀਵਾਰ ਨੂੰ ਰਾਵਤਭਾਟਾ ਵਾਸੀ ਮਧੂ ਰਾਠੌੜ ਨਾਲ ਹੋਣਾ ਸੀ। ਪਿਛਲੇ ਇੱਕ ਹਫਤੇ ਤੋਂ ਵਿਆਹ ਦੀਆਂ ਰਸਮਾਂ ਦੋਵਾਂ ਦੇ ਘਰਾਂ ਵਿਚ ਚੱਲ ਰਹੀਆਂ ਸਨ ਅਤੇ ਐਤਵਾਰ ਨੂੰ ਫੇਰੇ ਹੋਣੇ ਸਨ। ਇਸ ਸਮੇਂ ਦੌਰਾਨ ਲਾੜੀ ਪੌੜੀਆਂ ਤੋਂ ਹੇਠਾਂ ਡਿੱਗ ਗਈ ਸੀ |ਉਸ ਦੇ ਦੋਨਾਂ ਹੱਥਾਂ ਵਿੱਚ ਫ੍ਰੈਕਚਰ ਹੋ ਗਿਆ ਅਤੇ ਸਿਰ ਵਿਚ ਵੀ ਗੰਭੀਰ ਸੱਟਾਂ ਲੱਗੀਆਂ ਹਨ। ਤੁਰੰਤ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਲੈ ਕੇ ਕੋਟਾ ਦੇ ਹਸਪਤਾਲ ਪਹੁੰਚੇ ਅਤੇ ਲਾੜੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।ਦੋਵਾਂ ਦੇ ਪਰਿਵਾਰ ਨੇ ਆਪਸ ਵਿੱਚ ਗੱਲਬਾਤ ਕੀਤੀ। ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਰਸਮਾਂ ਹਸਪਤਾਲ ਵਿਚ ਹੀ ਕਰਨ ਦਾ ਤੈਅ ਹੋ ਗਿਆ |
ਇਸ ਦੇ ਲਈ ਉਨ੍ਹਾਂ ਨੇ ਪਹਿਲਾਂ ਇੱਕ ਕਮਰਾ ਬੁੱਕ ਕੀਤਾ ਅਤੇ ਉਸ ਨੂੰ ਸਜਾਇਆ ਗਿਆ। ਉਥੇ ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ।ਲਾੜੀ ਨੇ ਵ੍ਹੀਲਚੇਅਰ ‘ਤੇ ਬੈਠ ਕੇ ਲਾੜੇ ਨੂੰ ਵਰਮਾਲਾ ਪਹਿਨਾਈ।
ਇਸ ਤੋਂ ਬਾਅਦ ਲਾੜੇ ਨੇ ਲਾੜੀ ਨੂੰ ਮੰਗਲਸੂਤਰ ਪਹਿਨਾ ਕੇ ਅਤੇ ਮੰਗ ਵਿਚ ਸਿੰਦੂਰ ਭਰਿਆ। ਹਾਲਾਂਕਿ ਲੜਕੀ ਚੱਲ ਪਾਉਣ ਵਿਚ ਹਜੇ ਅਸਮਰੱਥ ਹੈ,ਅਜਿਹੇ ਵਿਚ 7 ਫੇਰਿਆਂ ਦੀ ਰਸਮ ਨਹੀਂ ਹੋ ਸਕੀ। ਲਾੜੀ ਅਗਲੇ ਕੁਝ ਸਮੇ ਤੱਕ ਹਸਪਤਾਲ ਵਿਚ ਹੀ ਦਾਖਲ ਰਹੇਗੀ। ਅਜਿਹੇ ਵਿਚ ਲਾੜੇ ਦੇ ਪਰਿਵਾਰ ਵਾਲੇ ਵੀ ਲਾੜੀ ਦਾ ਧਿਆਨ ਰੱਖਣਗੇ ।