Friday, November 15, 2024
Homeaccidentਦੇਖੋ ਕਿਵੇਂ ਹੁਸ਼ਿਆਰਪੁਰ 'ਚ ਪਰਸ ਖੋਹਣ ਵਾਲੇ ਲੁਟੇਰਿਆਂ ਦੇ ਕਾਰਨ 2 ਬੱਚਿਆਂ...

ਦੇਖੋ ਕਿਵੇਂ ਹੁਸ਼ਿਆਰਪੁਰ ‘ਚ ਪਰਸ ਖੋਹਣ ਵਾਲੇ ਲੁਟੇਰਿਆਂ ਦੇ ਕਾਰਨ 2 ਬੱਚਿਆਂ ਦੀ ਹੋਈ ਮੌਤ |

ਹੁਸ਼ਿਆਰਪੁਰ ਤਹਿਤ ਆਉਂਦੇ ਟਾਂਡਾ ਵਿਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ। ਲੁਟੇਰਿਆਂ ਦੇ ਕਾਰਨ ਦੋ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ । ਟਾਂਡਾ ਦੇ ਮਿਆਣੀ ਪੁਲ ‘ਤੇ ਔਰਤ ਪ੍ਰਭਜੀਤ ਕੌਰ ਬੱਚਿਆਂ ਨਾਲ ਸਕੂਟੀ ‘ਤੇ ਜਾ ਰਹੀ ਸੀ ਤੇ ਉਸ ਦੇ ਪਿੱਛੇ ਮੋਟਰਸਾਈਕਲ ਤੇ ਸਵਾਰ ਲੁਟੇਰੇ ਲੱਗ ਗਏ । ਜਦੋਂ ਲੁਟੇਰਿਆਂ ਨੇ ਔਰਤ ਦੇ ਗਲੇ ‘ਚੋਂ ਪਰਸ ਖੋਹਿਆ ਤਾਂ ਉਸ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ।

Road Accident in Meerut: तेज रफ्तार पिकअप ने स्कूटी सवार दोस्तों को मारी  टक्कर, एक की मौत-दूसरा गंभीर - Road Accident in Meerut speeding pickup  collided with friends riding a scooty one

ਇਸ ਤੋਂ ਬਾਅਦ ਸਕੂਟਰੀ ਅੱਗੇ ਜਾ ਰਹੇ ਟਰੈਕਟਰ ਟਰਾਲੀ ਨਾਲ ਟਕਰਾ ਗਈ ਅਤੇ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨਾਲ ਟਕਰਾ ਕੇ ਸਕੂਟਰੀ ‘ਤੇ ਬੈਠੇ ਬੱਚੇ ਸੜਕ ‘ਤੇ ਡਿੱਗ ਗਏ । ਬੱਚਿਆਂ ਨੂੰ ਨਾਜ਼ੁਕ ਹਾਲਤ ਵਿੱਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਬੱਚਿਆਂ ਦੀ ਮੌਤ ਹੋ ਗਈ। ਜਦਕਿ ਔਰਤ ਦੇ ਸਿਰਫ ਸੱਟਾਂ ਲੱਗੀਆਂ ਹਨ। ਜ਼ਖਮੀ ਔਰਤ ਨੇ ਦੱਸਿਆ ਕਿ ਸਕੂਟੀ ‘ਤੇ ਉਸ ਦਾ 6 ਸਾਲਾ ਪੁੱਤਰ ਗੁਰਬੇਜ ਅਤੇ 21 ਸਾਲਾ ਭਤੀਜੀ ਗਗਨਦੀਪ ਕੌਰ ਸਵਾਰ ਸੀ |

ਹਸਪਤਾਲ ਦੇ ਡਾਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦੋਂ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਨਬਜ਼ ਨਹੀਂ ਚੱਲ ਰਹੀ ਸੀ, ਸਾਹ ਵੀ ਨਹੀਂ ਲੈ ਰਹੇ ਸੀ। ਹਸਪਤਾਲ ਪਹੁੰਚ ਦੇ ਜਾਂਚ ਕਰਨ ਤੋਂ ਬਾਅਦ ਦੋਵਾਂ ਬੱਚਿਆਂ ਗੁਰਬੇਜ ਸਿੰਘ ਅਤੇ ਗਗਨਦੀਪ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਸਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਡੀਐਸਪੀ ਟਾਂਡਾ ਕੁਲਵੰਤ ਸਿੰਘ ਅਤੇ ਐਸਐਚਓ ਟਾਂਡਾ ਮਲਕੀਅਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments